ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ।
ਉਤਰੀ ਭਾਰਤ ਦੇ ਸਭ ਤੋਂ ਵੱਡੇ ਮਨੋਰੋਗ ਹਸਪਤਾਲ, ਡਾਕਟਰ ਵਿਦਿਆ ਸਾਗਰ ਮਨੋਰੋਗ ਹਸਪਤਾਲ ਮੰਦਬੁੱਧੀ ਮਰੀਜ਼ਾਂ ਅਤੇ ਦਿਮਾਗੀ ਪਰੇਸ਼ਾਨੀਆਂ ਦੇ ਰੋਗਾਂ ਵਾਲੇ ਮਰੀਜ਼ਾਂ ਲਈ ਬਣਿਆ ਰਾਹ ਦਸੇਰਾ।
ਡਾਕਟਰ ਸਵਿੰਦਰ ਸਿੰਘ ਡਾਇਰੈਕਟਰ ਸਰਕਾਰੀ ਮਨੋਰੋਗ ਹਸਪਤਾਲ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਸ ਹਸਪਤਾਲ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ ,ਹਰਿਆਣਾ ਅਤੇ ਨਾਲ ਲੱਗਦੇ ਰਾਜਸਥਾਨ ਤੱਕ ਦੇ ਇਲਾਕਿਆਂ ਦੇ ਮਨੋਰੋਗ ਮੰਦ ਬੁੱਧੀ ਅਤੇ ਦਿਮਾਗੀ ਪਰੇਸ਼ਾਨੀਆਂ ਤੋਂ ਪੀੜਤ ਹਜ਼ਾਰਾਂ ਮਰੀਜ਼ ਹਰ ਸਾਲ ਸਰਕਾਰੀ ਸੇਵਾਵਾਂ ਦਾ ਲਾਭ ਲੈ ਕੇ ਮੁੜ ਆਪਣੀ ਜਿੰਦਗੀ ਨੂੰ ਲੀਹਾਂ ਤੇ ਲੈ ਕੇ ਆਉਂਦੇ ਹਨ। ਇਸ ਤੋਂ ਇਲਾਵਾ ਹੁਣ ਪੰਜਾਬ ਸਰਕਾਰ ਵੱਲੋਂ ਘਰ ਬੈਠੇ ਹੀ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਲੈਣ ਲਈ ਟੈਲੀ ਮਾਨਸ ਫੋਨ ਸੁਵਿਧਾ ਦਾ ਵੀ ਲੋਕਾਂ ਨੇ ਲਾਭ ਲੈਣਾ ਸ਼ੁਰੂ ਕਰ ਲਿਆ ਹੈ ,ਅਤੇ ਲੋਕ ਘਰ ਬੈਠੇ ਹੀ ਡਾਕਟਰ ਪਾਸੋਂ ਆਪਣੀ ਬਿਮਾਰੀ ਸਬੰਧੀ ਸਲਾਹ ਮਸ਼ਵਰਾ ਲੈ ਸਕਦੇ ਹਾਂ। ਮੁਫਤ ਦਵਾਈਆਂ ਅਤੇ ਮਰੀਜਾਂ ਨੂੰ ਲਾਭ ਸੰਬੰਧਾਂ ਵਿੱਚ ਡਾਇਰੈਕਟਰ ਹਸਪਤਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਦਵਾਈਆਂ ਇਨਡੋਰ ਮਰੀਜ਼ਾਂ ਅਤੇ ਆਊਟਡੋਰ ਮਰੀਜ਼ਾਂ ਲਈ ਆਉਂਦੀਆਂ ਹਨ ਉਹਨਾਂ ਦੀ ਸਪਲਾਈ ਨਿਯਮਾਂ ਅਨੁਸਾਰ ਯਕੀਨੀ ਕੀਤੀ ਗਈ ਹੈ ,ਜਦਕਿ ਇੰਨਡੋਰ ਮਰੀਜ਼ਾਂ ਲਈ ਕੁਝ ਖਾਸ ਦਵਾਈਆਂ ਰੋਗਾਂ ਦੀ ਤੀਬਰਤਾ ਅਨੁਸਾਰ ਪਰਚੇਜ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਬਿਲਡਿੰਗ ਦੇ ਰੱਖ ਰਖਾਵ ਅਤੇ ਕੁਝ ਹੋਰ ਖਾਮੀਆਂ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਵੀ ਸਮੇਂ ਸਮੇਂ ਅਨੁਸਾਰ ਰਿਪੇਅਰ ਪ੍ਰਕਿਰਿਆ ਹੁੰਦੀ ਰਹਿੰਦੀ ਹੈ ਕੁਝ ਖਾਸ ਉਪਕਰਨਾਂ ਲਈ ਸਰਕਾਰ ਨੂੰ ਹਸਪਤਾਲ ਸਬੰਧੀ ਕੰਮ ਕਰਾਉਣ ਲਈ ਵੀ ਲਿਖਿਆ ਜਾ ਚੁੱਕਾ ਹੈ ਜੋ ਕਿ ਜਲਦੀ ਹੀ ਸ਼ੁਰੂ ਕਰਵਾਏ ਜਾਣਗੇ ਜਿਸ ਵਿੱਚ ਹਸਪਤਾਲ ਸਟਾਫ ਲਈ ਪਾਰਕਿੰਗ ਅਤੇ ਬਿਲਡਿੰਗ ਅਤੇ ਓਪੀਡੀ ਰੈਨੋਵੇਸ਼ਨ, ਵਾਸ਼ਰੂਮ ਤੋਂ ਇਲਾਵਾ ਵਿੱਚ ਫਾਇਰ ਐਕਟੀਵੇਸ਼ਨ ਸਿਸਟਮ ਵੀ ਸ਼ਾਮਿਲ ਹੈ, ਉਹਨਾਂ ਨੇ ਦੱਸਿਆ ਕਿ ਇਨਡੋਰ ਵਿੱਚ ਇਸ ਵੇਲੇ 350 ਦੇ ਕਰੀਬ ਮੰਦ ਬੁੱਧੀ ਅਤੇ ਲਾਚਾਰ ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਵਾਰਡਾਂ ,ਤੋਂ ਇਲਾਵਾ ਤਿੰਨ ਟਾਈਮ ਲੰਗਰ, ਚਾਹ ਪਾਣੀ ਦਾ ਉਹਨਾਂ ਦੀ ਸਿਹਤ ਅਨੁਸਾਰ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ੍ ਅਤੇ ਦੋ ਤੋਂ ਤਿੰਨ ਟਾਈਮ ਉਹਨਾਂ ਨੂੰ ਹਾਈਜੈਨਿਕ ਤੌਰ ਤੇ ਧੋਤੇ ਅਤੇ ਸਾਫ ਕੀਤੇ ਕੱਪੜੇ ਵੀ ਸੇਵਾਦਾਰਾਂ ਵੱਲੋਂ ਪਹਿਨਾਏ ਜਾਂਦੇ ਹਨ। ਉਨਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਇਸ ਸੈਸ਼ਨ ਦੇ ਵਿੱਚ ਹਰ ਵਾਰਡ ਵਿੱਚ ਮਰੀਜ਼ਾਂ ਲਈ ਨਵੇਂ ਕੂਲਰ 24 ਘੰਟੇ ਠੰਡੀ ਹਵਾ ਦੇ ਨਾਲ ਮਰੀਜ਼ਾਂ ਨੂੰ ਰਾਹਤ ਦਿੰਦੇ ਹਨ। ਡਾਇਰੈਕਟਰ ਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਕੇਂਦਰੀ ਜੇਲਾਂ ਦੇ ਮਨੋਰੋਗੀ ਮਰੀਜ਼ਾਂ ਲਈ ਵੀ ਇਲਾਜ ਮੁਹਾਈਆ ਕਰਾਉਣ ਲਈ ਇਹ ਹਸਪਤਾਲ ਲੰਬੇ ਸਮੇਂ ਤੋਂ ਆਪਣੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪੰਜਾਬ ਭਰ ਦੇ ਨਰਸਿੰਗ ਕਾਲਜਾਂ ਤੋਂ ਇਲਾਵਾ ਜੰਮੂ ਕਸ਼ਮੀਰ ਸ੍ਰੀਨਗਰ ਤੱਕ ਦੇ ਨਰਸਿੰਗ ਟ੍ਰੇਨੀ ਵਿਦਿਆਰਥੀ ਇੱਥੇ ਆ ਕੇ ਆਪਣੀ ਟ੍ਰੇਨਿੰਗ ਪ੍ਰਕਿਰਿਆ ਨੂੰ ਪੂਰਾ ਕਰਨਾ ਅਤੇ ਮਰੀਜ਼ਾਂ ਦੀ ਕੀਤੀ ਸੇਵਾ ਅਤੇ ਸਦਭਾਵਨਾ ਨੂੰ ਕਰਕੇ ਫਖਰ ਮਹਿਸੂਸ ਕਰਦੇ ਹਨ।
ਜਾਣਕਾਰੀ ਦਿੰਦੇ ਹੋਏ ਡਾਕਟਰ ਸਵਿੰਦਰ ਸਿੰਘ ਡਾਇਰੈਕਟਰ ਮਨੋਰੋਗ ਹਸਪਤਾਲ।