ਬੀਰ ਅਮਰ,ਮਾਹਲ, ਅਮ੍ਰਿਤਸਰ।
ਪਵਿੱਤਰ ਤਿਉਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਨੂੰ ਸਮਰਪਤ, ਲੋੜਵੰਦਾਂ ਅਤੇ ਖਾਸ ਤੌਰ ਤੇ ਔਰਤਾਂ ਦੀ ਸਿਹਤ ਸੰਭਾਲ ਨੂੰ ਲੈ ਕੇ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਸਥਾਨਕ ਕਸ਼ਮੀਰ ਐਵੀਨਿਊ ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਾਇਉਪੈਥੀ ਜਿਸ ਨੂੰ ਮਾਸਪੇਸ਼ੀਆਂ ਦੇ ਰੋਗ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਰੋਗ ਦੀ ਵਧ ਰਹੀ ਤੀਬਰਤਾ ਇੱਕ ਚਿੰਤਾ ਦਾ ਵਿਸ਼ਾ ਹੈ, ਤੇ ਵਿਸ਼ੇਸ਼ ਲੈਕਚਰ ਵੀ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ਗੋਲਡ ਮੈਡਲ ਪ੍ਰੋਫੈਸਰ ਗੁਰੁ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਨੇ ਪੜਿਆ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਵੀ ਵਿਅਕਤੀ ਬੈਠ ਕੇ ਦੁਬਾਰਾ ਇੱਕ ਦਮ ਨਹੀਂ ਉੱਠ ਸਕਦਾ, ਅਤੇ ਰੋਗੀ ਦੇ ਲੱਤਾਂ ਪੈਰਾਂ ਜਾਂ ਸਰੀਰ ਵਿੱਚ ਕਿਸੇ ਅੰਗ ਦੇ ਵਿੱਚ ਅਕੜਾਅ ਦਾ ਹੋਣਾ ਇਸ ਰੋਗ ਦੇ ਮੁੱਖ ਲੱਛਣ ਹਨ, ਅਤੇ ਇਹ ਰੋਗ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ਦੇ ਵਿੱਚ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਸਟੀਰਾਇਡਸ ,ਵਿਟਾਮਿਨ ਦੀ ਘਾਟ ਅਤੇ ਡਰੱਗ ਵੀ ਇਸ ਬਿਮਾਰੀ ਦਾ ਕਾਰਨ ਬਣਦੇ ਹਨ। ਡਾਕਟਰ ਦਿਨੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਇਹ ਰੋਗ ਦੋ ਪ੍ਰਕਾਰ ਦਾ ਹੁੰਦਾ ਹੈ , ਕਈ ਮਰੀਜਾਂ ਨੂੰ ਲੱਛਣ ਦਰਦ ਵਾਲੇ ਹੁੰਦੇ ਹਨ ਜਦ ਕਿ ਕਈਆਂ ਵਿੱਚ ਬਿਨਾਂ ਦਰਦ ਤੋਂ ਵੀ ਇਹ ਰੋਗ ਵੇਖਿਆ ਜਾਂਦਾ ਹੈ। ਉਮਰ ਦੇ ਵੱਧਦੇ ਇਹ ਰੋਗ ਘੱਟ ਦਾ ਵੱਧਦਾ ਰਹਿੰਦਾ ਹੈ ਅਤੇ ਕਈ ਮਰੀਜਾਂ ਨੂੰ ਜਮਾਂਦਰੂ ਵੀ ਹੁੰਦਾ ਹੈ। ਅਜਿਹੇ ਮਰੀਜ਼ ਨੂੰ ਕੇਵਲ ਮਾਹਰ ਡਾਕਟਰ ਪਾਸੋਂ ਹੀ ਇਲਾਜ ਲੈਣਾ ਚਾਹੀਦਾ ਹੈ, ਮਹਿਜ ਕੁਝ ਖੂਨ ਦੇ ਟੈਸਟ ਦੀ ਜਾਂਚ ਨਾਲ ਇਹ ਰੋਗ ਦੀ ਸਪੱਸ਼ਟਤਾ ਨਜ਼ਰ ਆ ਜਾਂਦੀ ਹੈ। ਅਤੇ ਇਸ ਲਈ ਮਸਲ ਬ੍ਰੇਕ ਡਾਊਨ ਵਿੱਚ ਵਰਤੋਂ ਵਾਲੀਆਂ ਦਵਾਈਆਂ ਦੇ ਨਾਲ ਇਹ ਰੋਗ ਸਦਾ ਲਈ ਠੀਕ ਹੋ ਜਾਂਦਾ ਹੈ। ਕੈਪਸਨ। ਸ੍ਰੀ ਜਨਮ ਅਸ਼ਟਮੀ ਦੇ ਮੌਕੇ ਮੁਫਤ ਮੈਡੀਕਲ ਕੈਂਪ ਦੌਰਾਨ ਮਸਲ ਅਤੇ ਸਰੀਰਕ ਅਕੜਾਅ ਦੇ ਰੋਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ।