ਬਟਾਲਾ 9 ਅਗਸਤ ( ਚਰਨਦੀਪ ਬੇਦੀ)
ਅੱਜ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਭਾਰੀ ਸ਼੍ਰੀ ਰਜੀਵ ਮਹਾਜਨ ਦੀ ਅਗਵਾਈ ਵਿੱਚ ਪਾਰਟੀ ਦੇ ਇਕ ਵਫਦ ਨੇ ਨਵ ਨਿਯੁਕਤ ਐਸ.ਐਸ.ਪੀ.ਸਾਹਿਬ ਸ਼੍ਰੀ ਸੁਹੇਲ ਕਾਸਿਮ ਮੀਰ ਜੀ ਨਾਲ ਮੁਲਾਕਾਤ ਕੀਤੀ ,ਰਜੀਵ ਮਹਾਜਨ ਨਾਲ ਪਾਰਟੀ ਦੇ ਸੀਨੀਅਰ ਲੀਡਰ ੳਮ ਪ੍ਰਕਾਸ਼ ਸ਼ਰਮਾ,ਰਾਸ਼ਟਰੀ ਉਪ ਪ੍ਰਮੁੱਖ ਕਮਲ ਵਰਮਾ,ਜਿਲਾ ਉਪ ਪ੍ਰਮੁੱਖ ਰਾਹੁਲ ਕੁਮਾਰ ਅਤੇ ਵਿਸ਼ਾਲ ਸ਼ਰਮਾ ਵੀ ਮੋਜੂਦ ਸੀ,ਰਜੀਵ ਮਹਾਜਨ ਨੇ ਐਸ.ਐਸ.ਪੀ. ਸਾਹਿਬ ਜੀ ਨੂੰ ਬਟਾਲਾ ਆਉਣ ਤੇ ਵਧਾਈ ਦਿੱਤੀ ਤੇ ਸਾਰੀ ਟੀਮ ਨੇ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ।
ਰਜੀਵ ਮਹਾਜਨ ਨੇ ਸ਼ਹਿਰ ਵਿੱਚ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤੇ ਐਸ.ਐਸ.ਪੀ.ਸਾਹਿਬ ਨਾਲ ਵਿਚਾਰ ਵਿਮਰਸ਼ ਕੀਤਾ ਤੇ ਸ਼ਹਿਰ ਵਿੱਚੋ ਨਸ਼ੇ ਅਤੇ ਗੁੰਡਾਗਰਦੀ ਨੂੰ ਖਤਮ ਕਰਨ ਲਈ ਸ਼ਿਵ ਸੈਨਾ ਸਮਾਜਵਾਦੀ ਵਲੋ ਹਰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।