ਬੀਰ ਅਮਰ ਮਾਹਲ, ਸ੍ਰੀ ਅੰਮ੍ਰਿਤਸਰ ਸਾਹਿਬ।
ਕਿਸੇ ਵੀ ਲਾਪਰਵਾਹੀ ਕਾਰਨ ਆਪਣੇ ਨਵਜਾਤ ਸ਼ੀਸ਼ੂ ਨੂੰ ਖਸਰੇ ਦਾ ਟੀਕਾ ਲੱਗਣ ਵਿੱਚ ਕੀਤੀ ਗਈ ਦੇਰੀ ਜਾਂ ਖਸਰੇ ਦਾ ਟੀਕਾ ਨਾ ਲਗਵਾਉਣ ਦੇ ਗੰਭੀਰ ਨਤੀਜੇ ਬੱਚੇ ਨੂੰ ਜਿੰਦਗੀ ਭਰ ਭੁਗਤਣੇ ਪੈ ਸਕਦੇ ਹਨ।10 ਹਜਾਰ ਪਿੱਛੇ ਦੋ ਬੱਚਿਆਂ ਨੂੰ ਗੰਭੀਰ ਦਿਮਾਗੀ ਬਿਮਾਰੀ ਜਿਸ ਨੂੰ ਐਸਐਸਪੀਈ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ,ਜਾਨਲੇਵਾ ਸਿਧ ਹੋ ਸਕਦੀ ਹੈ ,ਅਤੇ ਇਹ ਬਿਮਾਰੀ ਇਕ ਤੋਂ 15 ਸਾਲ ਦੀ ਉਮਰ ਵਿੱਚ ਹੋਣ ਦੇ ਵਧੇਰੇ ਲੱਛਣ ਹੁੰਦੇ ਹਨ।
ਸਥਾਨਕ ਕਸ਼ਮੀਰ ਐਵੀਨਿਊ ,ਵਿੱਚ ਰੱਖੜ ਪੁੰਨਿਆ ਮੌਕੇ ਤੇ ਇੱਕ ਮੁਫਤ ਜਾਗਰੂਕ ਜਾਂਚ ਕੈਂਪ ਤੇ ਇਸ ਰੋਗ ਨਾਲ ਵਿਸਥਾਰ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਦਿਨੇਸ਼ ਕੁਮਾਰ,ਡੀਐਮ ਨਰੋਲੋਜੀ, ਪ੍ਰੋਫੈਸਰ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਨੇ ਸਾਂਝੀ ਕਰਦੇ ਹੋਏ ਦੱਸਿਆ ਇਹ ਰੋਗ ਉਹਨਾਂ ਬੱਚਿਆਂ ਨੂੰ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ,ਜਿਨਾਂ ਦੇ ਮਾਂ ਬਾਪ ਵੱਲੋਂ ਬਚਪਨ ਵਿੱਚ ਕੀਤੀ ਗਈ ਅਣਗਹਿਲੀ ਦੇ ਦੌਰਾਨ ਬੱਚੇ ਨੂੰ ਖਸਰੇ ਦਾ ਟੀਕਾ ਨਾ ਲਗਵਾਇਆ ਹੋਵੇ ਅਤੇ ਇਹ ਰੋਗ ਮੀਜ਼ਲਜ਼ ਵਾਇਰਲ ਕੰਪਲੀਕੇਸ਼ਨ ਕਰਕੇ ਪਣਪਦਾ ਹੈ। ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਦੌਰਾਨ ਬੱਚੇ ਨੂੰ ਬੈਠੇ ਹੋਏ ਹਲਕੇ ਝਟਕੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹ ਮੁੱਠੀਆਂ ਅਤੇ ਬਾਹਵਾਂ ਦੇ ਅਕੜਾ ਨੂੰ ਲਗਾਤਾਰ ਵਧਾਉਂਦੇ ਹਨ, ਅਤੇ ਇਹ ਰੋਗ ਵਧਦਾ ਹੋਇਆ ਮਿਰਗੀ ਦਾ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ ਅਤੇ ਬੱਚੇ ਨੂੰ ਦਿਨ ਵਿੱਚ ਕਈ ਵਾਰ ਮਿਰਗੀ ਦੇ ਨਿਰੰਤਰ ਦੌਰੇ ਪੈਂਦੇ ਰਹਿੰਦੇ ਹਨ, ਅਤੇ ਇਸ ਰੋਗ ਦੇ ਵਧਣ ਨਾਲ ਬੱਚੇ ਦੇ ਸਰੀਰ ਦੀ ਬਣਤਰ ਅਤੇ ਅੱਖਾਂ ਦੇ ਅੰਨ੍ਹੇਪਣ ਹੋਣ ਦਾ ਖਤਰਾ ਵਧ ਜਾਂਦਾ ਹੈ, ਅਤੇ ਬਹੁਤੇ ਹਾਲਾਤਾਂ ਵਿੱਚ ਮੌਤ ਵੀ ਹੋ ਜਾਂਦੀ ਹੈ। ਸ਼ੁਰੂਆਤੀ ਦੌਰਿਆਂ ਦੇ ਦੌਰਾਨ ਹੀ ਇਸ ਤਰ੍ਹਾਂ ਦੇ ਰੋਗੀ ਬੱਚੇ ਨੂੰ ਕੇਵਲ ਦਿਮਾਗੀ ਰੋਗ ਮਾਹਰ ਡਾਕਟਰ ਪਾਸ ਹੀ ਲੈ ਕੇ ਜਾਣਾ ਜਰੂਰੀ ਹੁੰਦਾ ਹੈ ਤਾਂ ਜੋ ਐਮਆਰਆਈ ਅਤੇ ਰੀੜ੍ਹ ਦੀ ਹੱਡੀ ਦਾ ਪਾਣੀ ਲੈ ਕੇ ਰੋਗ ਦੀ ਵਧੀ ਹੋਈ ਤੀਬਰਤਾ ਦੀ ਜਾਂਚ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਹੋਇਆ ਲੱਛਣਾਂ ਅਨੁਸਾਰ ਦਵਾਈਆਂ ਜਿਸ ਵਿੱਚ ਇੰਟਰਫਰੋਨ ਅਲਫਾ ਅਤੇ ਹੋਰ ਮਿਰਗੀ ਦੀਆਂ ਦਵਾਈਆਂ ਦਾ ਮਿਸ਼ਰਣ ਬੱਚੇ ਨੂੰ ਦੇ ਕੇ ਜੋਖਮ ਤੋਂ ਬਚਾਇਆ ਜਾ ਸਕਦਾ ਹੈ, ਜਦ ਕਿ ਕੀਤੀ ਗਈ ਦੇਰੀ ਬੱਚੇ ਨੂੰ ਮਾਨਸਿਕ ਅਪਾਹਜ ਬਣਾ ਸਕਦੀ ਹੈ। ਮਾਹਰ ਨੇ ਸਪਸ਼ਟ ਕਰਦੇ ਹੋਏ ਨਵ ਜੰਮੇ ਨਿਕੜੂਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕੀ ਸਰਕਾਰ ਵੱਲੋਂ ਤਹਸ਼ੁਦਾ ਕੀਤੇ ਗਏ ਟੀਕੇ ਅਤੇ ਖਾਸ ਤੌਰ ਤੇ ਖਸਰੇ ਦਾ ਟੀਕਾ ਆਪਣੇ ਬੱਚੇ ਨੂੰ ਲਗਵਾਉਣ ਤੋਂ ਕਦੇ ਵੀ ਭੁੱਲ ਨਾ ਕਰੋ।
ਕੈਪਸਨ। ਬੱਚਿਆਂ ਨੂੰ ਖਸਰੇ ਦੇ ਟੀਕੇ ਦੀ ਅਤੇ ਮਿਰਗੀ ਦੇ ਰੋਗ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ।