ਇੰਡੀਅਨ ਮੈਡੀਕਲ ਕੌਂਸਲ ਦੇ ਬੁਲਾਰੇ ਨੇ ਇਸ ਫੈਸਲੇ ਦੀ ਕੀਤੀ ਸਰਹਾਨਾ, ਮੈਡੀਕਲ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਵੀ ਆਈ ਖੁਸ਼ੀ ਦੀ ਲਹਿਰ
ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ ਦੇ ਉਹ ਹੋਣਹਾਰ ਵਿਦਿਆਰਥੀ ਜਿੰਨਾਂ ਨੂੰ ਡਾਕਟਰ ਬਣਨ ਦਾ ਸੁਪਨਾ ਸਦਾ ਸਾਕਾਰ ਕਰਨ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਨ ਲਈ ਕੁਝ ਰਾਹਤ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਜਿੱਥੇ ਕੀ ਓਪਨ ਨੀਟ ਦੇ ਟੈਸਟ ਤੋਂ ਬਾਅਦ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਅਤੇ ਬੀਡੀਐਸ ਸੀਟਾਂ ਭਰਨ ਉਪਰੰਤ ਵੀ ਬਹੁਤ ਹੋਣਹਾਰ ਵਿਦਿਆਰਥੀ ਡਾਕਟਰੀ ਖਿੱਤੇ ਦੇ ਕੋਰਸਾਂ ਤੋਂ ਵਾਂਝੇ ਰਹਿ ਜਾਂਦੇ ਸਨ। ਜਿਸ ਕਾਰਨ ਉਹਨਾਂ ਨੂੰ ਭਾਰਤ ਦੇ ਦੂਜੇ ਸੂਬੇ ਦੇ ਰਾਜਾਂ ਵਿੱਚ ਜਾ ਕੇ ਮੋਟੀਆਂ ਫੀਸਾਂ ਭਰ ਕੇ ਅਤੇ ਡੋਨੇਸ਼ਨਾਂ ਦੇ ਕੇ ਮੈਡੀਕਲ ਦੀਆਂ ਸੀਟਾਂ ਲੈਣੀਆਂ ਪੈਂਦੀਆਂ ਸਨ।
ਜਿਸ ਨਾਲ ਜਿੱਥੇ ਪੰਜਾਬ ਦੇ ਖਜ਼ਾਨੇ ਦਾ ਵਿੱਤੀ ਨੁਕਸਾਨ ਵੀ ਹੁੰਦਾ ਸੀ ਉਥੇ ਹੀ ਵਿਦਿਆਰਥੀਆਂ ਦੀ ਮਾਨਸਿਕਤਾ ਤੇ ਵੀ ਭਾਰੀ ਸੱਟ ਪੈਂਦੀ ਸੀ। ਜਿਸ ਦੀ ਪਿਛਲੇ ਕੁਝ ਦਿਨਾਂ ਤੋਂ ਹੀ ਇੱਕ ਮਹਿਲਾ ਪੀਜੀ ਡਾਕਟਰ ਦੀ ਹੱਤਿਆ ਤੋਂ ਬਾਅਦ ਸਰਕਾਰਾਂ ਦੇ ਕੰਨ ਤੇ ਕੁਝ ਜੂੰ ਰੇਗੀ। ਜਿਸ ਉਪਰੰਤ ਹੁਣ ਐਨਆਰਆਈ ਕੋਟੇ ਦੇ ਵਾਧੇ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੈ ਜਿਸ ਨਾਲ ਣ ਵਿਦਿਆਰਥੀਆਂ ਨੂੰ ਦੂਜੇ ਰਾਜਾਂ ਵਿੱਚ ਜਾ ਕੇ ਮੋਟੀਆਂ ਫੀਸਾਂ ਦੇਣ ਤੋਂ ਬਚਾਅ ਹੋ ਸਕੇਗਾ। ਆਈਐਮਏ ਦੇ ਵਿਸ਼ੇਸ਼ ਬੁਲਾਰੇ ਡਾਕਟਰ ਜਸਪ੍ਰੀਤ ਗਰੋਵਰ ਨੇ ਵੀ ਇਸ ਦੀ ਸਰਹਾਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਦੀ ਸੁਰੱਖਿਆ ਪ੍ਰਤੀ ਚਿੰਤਤ ਮਾਪਿਆ ਦਾ ਕੁਝ ਫਿਕਰ ਘਟੇਗਾ ਉਹਨਾਂ ਨੇ ਕਿਹਾ ਇਸ ਵੇਲੇ ਸਰਕਾਰੀ ਤੇ ਨਿੱਜੀ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ 15% ਐਨਆਰਆਈ ਕੋਟੇ ਦੀਆਂ ਸੀਟਾਂ ਭਰਨ ਲਈ ਐਨਆਰਆਈ ਕੋਟੇ ਦੀ ਸਭ ਕੈਟੇਗਰੀ ਸਪੋਂਸਰ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਤਹਿਤ ਹੁਣ ਐਨਆਰਆਈ ਕੋਟੇ ਨੂੰ ਭਰਨ ਤੋਂ ਬਾਅਦ ਐਨਆਰਆਈ ਸਪੋਂਸਰ ਜਿਸ ਦਾ ਭਾਵ ਹੈ ,ਕਿ ਜਿਸ ਵੀ ਬੱਚੇ ਦੇ ਖੂਨ ਦੇ ਰਿਸ਼ਤੇ ਦਾ ਕੋਈ ਵੀ ਪਰਿਵਾਰਕ ਮੈਂਬਰ ਵਿਦੇਸ਼ ਰਹਿੰਦਾ ਹੈ ਉਹ ਉਸ ਨੂੰ ਸਪੋਂਸਰ ਕਰ ਸਕਦਾ ਹੈ। ਇਸ ਕੋਟੇ ਅਧੀਨ ਪੂਰੇ ਕੋਰਸ ਦੀ ਫੀਸ 1 ਲੱਖ 10 ਹਜਾਰ ਡਾਲਰ ਦੇ ਕਰੀਬ ਹੋਵੇਗੀ ਦੇ ਕੇ ਸੀਟ ਰਾਖਮੀ ਕਰ ਸਕਦਾ ਹੈਇਸ ਸਬੰਧੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਇਹ ਰਕਮ ਜਮਾ ਹੋਵੇਗੀ ਤੇ ਯੂਨੀਵਰਸਿਟੀ ਵੱਲੋਂ ਹੀ ਹਰ ਮੈਡੀਕਲ ਕਾਲਜ ਦੀ ਬਣਦੀ ਫੀਸ ਕਾਲਜ ਨੂੰ ਰਿਲੀਜ਼ ਕੀਤੀ ਜਾਵੇਗੀ ਜਿਸ ਵਿੱਚ ਵਿਦਿਆਰਥੀ ਨੇ ਦਾਖਲਾ ਲਿਆ ਹੋਵੇਗਾ ਅਤੇ ਇਸ ਦੀ ਯੋਗਤਾ ਦਾ ਸਰਟੀਫਿਕੇਟ ਵੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਜਾਏਗਾ ਜਿਸ ਨਾਲ ਸਿੱਧੇ ਤੌਰ ਤੇ ਪੰਜਾਬ ਰਾਜ ਸਰਕਾਰ ਨੂੰ ਕਰੋੜਾਂ ਰੁਪਏ ਦਾ ਫਾਇਦਾ ਤਾਂ ਹੋਵੇਗਾ ਹੀ ਉਥੇ ਹੀ ਐਨਆਰਆਈ ਸੀਟਾਂ ਅਤੇ ਸਪਾਂਸਰ ਸੀਟਾਂ ਭਰਨ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਸੁੱਖ ਦਾ ਸਾਹ ਮਿਲੇਗਾ ਜ਼ਿਕਰਯੋਗ ਹੈ ਕਿ ਇਸ ਤਰਾਂ ਸਰਕਾਰ ਦੇ ਖਜ਼ਾਨੇ ਵਿੱਚ 300 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਭਰਨ ਨਾਲ ਰਾਜ ਖੁਸ਼ਹਾਲ ਵੀ ਹੋਵੇਗਾ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਵੀ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਐਮਬੀਬੀਐਸ ਬੀਡੀਐਸ, ਵਾਂਗ ਹੀ ਐਮਡੀ, ਅਤੇ ਐਮਐਸ ਕੋਰਸਾਂ ਲਈ ਵੀ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਡਾ, ਜਸਪ੍ਰੀਤ ਗਰੋਵਰ ਵਿਸ਼ੇਸ਼ ਬੁਲਾਰਾ ਆਈ ਐਮ ਏ।