ਕਲਾਨੌਰ, 28 ਅਗਸਤ (ਵਰਿੰਦਰ ਬੇਦੀ)-ਅੱਜ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀਆਂ ਅਤੇ ਹੋਰ ਸਰਕਾਰੀ ਦਫਤਰਾਂ ਵਿੱਚ ਖਾਲੀ ਪੋਸਟਾਂ ਦੀ ਪੂਰਤੀ ਦੀ ਮੰਗ ਨੂੰ ਲੈ ਕੇ ਹਸਪਤਾਲ ਦੇ ਸਾਹਮਣੇ ਹਸਪਤਾਲ ਸਕੂਲ ਤੇ ਸਰਕਾਰੀ ਦਫਤਰ ਬਚਾਓ ਮੋਰਚਾ ਕਲਾਨੌਰ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਧਰਨੇ ਤੋਂ ਪਹਿਲਾਂ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ।

ਅੱਜ ਦੇ ਧਰਨੇ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆਂ ਸਰਕਾਰ ਪਾਸੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਤੇ ਹੋਰ ਸਟਾਫ ਇਲਾਵਾ ਦੂਸਰੇ ਸਰਕਾਰੀ ਦਫਤਰਾਂ ਵਿੱਚ ਵੀ ਖਾਲੀ ਆਸਾਮੀਆਂ ਭਰੀਆਂ ਜਾਣ ਕਿਉਂਕਿ ਕਲਾ ਨੌਰ ਦਾ ਹਸਪਤਾਲ ਲਗਭਗ 100 ਤੋਂ ਵੱਧ ਪਿੰਡਾਂ ਨੂੰ ਸਿਹਤ ਸਿਹਤ ਸਭਾਵਾਂ ਪ੍ਰਦਾਨ ਕਰ ਰਿਹਾ ਹੈ ਡਾਕਟਰਾਂ ਤੇ ਹੋਰ ਸਟਾਫ ਦੀ ਘਾਟ ਕਾਰਨ ਇਹ ਸਵਾਵਾਂ ਠੱਕ ਹੋ ਕੇ ਰਹਿ ਗਈਆਂ ਹਨ ਬਾਰਡਰ ਏਰੀਏ ਦੇ ਲੋਕਾਂ ਨੂੰ ਇਹਨਾਂ ਸੇਵਾਵਾਂ ਲਈ ਬਟਾਲੇ ਗੁਰਦਾਸਪੁਰ ਜਾਂ ਅੰਮ੍ਰਿਤਸਰ ਖੱਜਲ
ਖਰਾਬ ਹੋਣਾ ਪੈਂਦਾ ਇਹੋ ਹੀ ਹਾਲ ਦੂਸਰੇ ਸਰਕਾਰੀ ਦਫਤਰਾਂ ਤੇ ਸਕੂਲ ਦਾ ਹੈ ਜਿੱਥੇ ਉਹ ਸਾਰੀਆਂ ਪੋਸਟਾਂ ਖਾਲੀ ਪਈਆਂ ਹਨ ਅਤੇ ਮੰਗ ਕੀਤੀ ਗਈ ਕਿ ਇਸ ਕਲਾਨੋਰ ਸੀਐਚ ਸੀ ਦਾ ਦਰਜਾ ਵਧਾ ਕੇ ਸਿਵਲ ਹੋਸਪਿਟਲ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਵਧੀਆ ਸਿਹਤ ਸਵਾਦ ਪ੍ਰਦਾਨ ਕੀਤੀਆਂ ਜਾ ਸਕਣ ਉਹਨਾਂ ਕਿਹਾ ਕਿ ਧਰਨਾ ਕੌਣ ਮਿਥੇ ਸਮੇਂ ਲਈ ਲਾਇਆ ਗਿਆ ਹੈ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਧਰਨਾ ਜਾਰੀ ਰਹੇਗਾ ਇਸ ਧਰਨੇ ਵਿੱਚ ਜਮਹੂਰੀ ਕਿਸਾਨ ਸਭਾ, , ਕਿਰਤੀ ਕਿਸਾਨ ਯੂਨੀਅਨ ਤੇ ਪੰਜਾਬ ਕਿਸਾਨ ਯੂਨੀਅਨ, ਪੰਜਾਬ ਕੁੱਲ ਹਿੰਦ ਕਿਸਾਨ ਸਭਾ, ਡਾਕਟਰ ਅੰਬੇਦਕਰ ਮਿਸ਼ਨ ਇਕਾਈ ਕਲਾ ਨੋਰ, ਜਮਹੂਰੀ ਕਿਸਾਨ ਸਭਾ ਇਸਤਰੀ ਵਿੰਗ, ਟੈਕਸੀ ਯੂਨੀਅਨ ਕਲਾ ਨੌਰ ਤੋਂ ਇਲਾਵਾ ਹੋਰ ਸਮਾਜ ਸੇਵੀ ਜਥੇਬੰਦੀਆਂ ਸ਼ਾਮਿਲ ਹੋਈਆਂ। ਅੱਜ ਦੇ ਇਸ ਧਰਨੇ ਨੂੰ ਹਰਜੀਤ ਸਿੰਘ ਕਾਹਲੋਂ ਅਸ਼ਵਨੀ ਕੁਮਾਰ ਲੱਖਣ ਕਲਾ, ਕੁਲਵਿੰਦਰ ਸਿੰਘ ਕਿਲਾ ਨੱਥੂ ਸਿੰਘ ਬਲਦੇਵ ਸਿੰਘ ਖਹਿਰਾ, ਸੁਰਿੰਦਰ ਪਾਲ ਸ਼ਰਮਾ ਬਿਸ਼ਨਕੋਟ, ਕਿਸਾਨ ਆਗੂ ਬੀਬੀ ਸਰਬਜੀਤ ਕੌਰ, ਆਸ਼ਾ ਵਰਕਰ ਯੂਨੀਅਨ ਦੀ ਆਗੂ ਬੀਬੀ ਬਲਵਿੰਦਰ ਕੌਰ, ਦਿਲਬਾਗ ਸਿੰਘ ਡੋਗਰ, ਮਾਸਟਰ ਸਰਦੂਰ ਸਿੰਘ ਬਰੀਲਾ ਨੇ ਸੰਬੋਧਨ ਕੀਤਾ। ਧਰਨੇ ਵਿੱਚ ਹੋਰ ਤੋਂ ਇਲਾਵਾ ਮਨਜੀਤ ਸਿੰਘ ਅਦਾਲਤ ਪੁਰ, ਰਜਿੰਦਰ ਸਿੰਘ ਖੁਸ਼ੀਪੁਰ, ਸਤਿਨਾਮ ਸਿੰਘ ਰੀਮਾਾਬਾਦ, ਅਰਜਨਜੀਤ ਔਜਲਾ, ਦਿਲਬਾਗ ਸਿੰਘ ਕਲਾਨੋਰ, ਚਰਨਜੀਤ ਸਿੰਘ ਕਲਾ ਨੌਰ, ਸੁਖਵਿੰਦਰ ਸਿੰਘ ਸ਼ਿੰਦਾ ਕਲਾ ਨੌਰ, ਮਨਜੀਤ ਸਿੰਘ ਨਰਾਵਾਲੀ, ਪ੍ਰਤਾਪ ਸਿੰਘ ਦਲੇਰਪੁਰ, ਬਲਰਾਜ ਸਿੰਘ ਬਿਸ਼ਨਕੋਟ, ਗੁਰਜੀਤ ਸਿੰਘ ਬਲਾਰੀਆ ਦਲਜੀਤ ਸਿੰਘ ਤਲਵੰਡੀ, ਗੁਰਦੀਪ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ ਅਦਾਲਤਪੁਰ ਸ਼ਾਮਿਲ ਸਨ ।
