ਬਟਾਲਾ 28 ਅਗਸਤ ( ਚਰਨਦੀਪ ਬੇਦੀ)
ਨਵੇਂ ਆਏ ਐਸ ਐਸ ਪੀ ਸੁਹੇਲ ਕਾਸਿਮ ਮੀਰ ਨੂੰ ਬੇਖੌਫ ਚੋਰ ਸਿੱਧੇ ਸਿੱਧੇ ਚੁਨੌਤੀ ਦੇ ਰਹੇ ਹਨ। ਤਾਜਾ ਘਟਨਾ ਵਿੱਚ ਬਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਬਜ਼ਾਰ ਪਾਂਧੀਆ ਮੁਹੱਲੇ ਚ ਚੋਰਾਂ ਵਲੋ ਇਕ ਘਰ ਚ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਪੀੜਤ ਮਕਾਨ ਮਾਲਕ ਪਤੀ ਪਤਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਘਰ ਨੂੰ ਤਾਲੇ ਮਾਰ ਕੇ ਪੂਰਾ ਪਰਿਵਾਰ ਸ੍ਰੀ ਵੈਸ਼ਨੋ ਦੇਵੀ ਨਤਮਸਤੱਕ ਹੋਣ ਲਈ ਗਏ ਸਨ ਅਤੇ ਜਦ ਅੱਜ ਸ਼ਾਮ ਕਰੀਬ 8 ਵਜੇ ਆਪਣੇ ਘਰ ਵਾਪਸ ਆਏ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਤਾਂ ਉਂਵੇ ਹੀ ਤਾਲਾ ਲਗਾ ਸੀ ਜਿਵੇਂ ਉਹ ਬੰਦ ਕਰ ਕੇ ਗਏ ਸਨ ਪਰ ਜਦ ਘਰ ਦਾ ਦਰਵਾਜ਼ਾ ਖੋਲ ਅੰਦਰ ਗਏ ਤਾਂ ਦੇਖਿਆ ਕੀ ਉਹਨਾਂ ਦੇ ਘਰ ਦੇ ਅੰਦਰ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਘਰ ਦੀਆਂ ਅਲਮਾਰੀਆਂ ਤੋੜ ਕੇ ਅੰਦਰ ਸਾਰਾ ਕੀਮਤੀ ਸਾਮਾਨ, ਘਰ ਚ ਰੱਖੀ ਕਰੀਬ 4 ਲੱਖ ਰੁਪਏ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਸਭ ਗਾਇਬ ਸੀ।
ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਚੋਰ ਘਰ ਦੀ ਛੱਤ ਰਾਹੀਂ ਘਰ ਵਿੱਚ ਦਾਖਲ ਹੋਏ ਸਨ।ਦੋ ਮੰਜ਼ਿਲਾ ਮਕਾਨ ਦੀ ਛੱਤ ਦਾਤਰ ਵੱਜਿਆ ਉਹਨਾਂ ਵੱਲੋਂ ਤੋੜਿਆ ਗਿਆ ਸੀ। ਉਥੇ ਹੀ ਉਹਨਾਂ ਦੱਸਿਆ ਕਿ ਚੋਰਾ ਨੇ ਤਾਂ ਬੱਚਿਆ ਦੀਆਂ ਗੋਲਕਾਂ ਵੀ ਨਹੀਂ ਛੱਡੀਆਂ। ਪਰਿਵਾਰ ਮੁਤਾਬਿਕ ਉਹਨਾਂ ਦਾ ਕਰੀਬ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ । ਪਰਿਵਾਰ ਵਲੋ ਇਸ ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਥੇ ਹੀ ਗੁਆਂਢੀ ਦਿਨੇਸ਼ ਖੋਸਲਾ ਦਾ ਕਹਿਣਾ ਹੈ ਕਿ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਲੇਕਿਨ ਪੁਲਿਸ ਵਲੋਂ ਠੋਸ ਸੁਰੱਖਿਆ ਪ੍ਰਬੰਧ ਨਹੀਂ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦਾ ਅੰਦੁਰਾਨੀ ਹਿੱਸਾ ਤੰਗ ਬਜ਼ਾਰ ਚ ਵੀ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ।