ਬੀਰ ਅਮਰ ਮਾਹਲ। ਸ੍ਰੀ ਅੰਮ੍ਰਿਤਸਰ ਸਾਹਿਬ।
ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਟਰ ਡਾਕਟਰ ਅਭਿਨਵ ਤ੍ਰਿਖਾ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਾਦ ਪਦਾਰਥਾਂ ਵਿੱਚ ਕਿਸੇ ਕਿਸਮ ਦੀ ਮਿਲਾਵਟ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਗੁਰੂ ਨਗਰੀ ਵਿੱਚ ਮਿਲਾਵਟ ਖੋਰੀ ਨੂੰ ਠੱਲ ਪਾਉਣ ਲਈ ਸਖਤੀ ਦੇ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਕੜੀ ਤਹਿਤ ਸਹਾਇਕ ਕਮਿਸ਼ਨਰ, ਅਤੇ ਐਫਐਸਓ ਅਮਨਦੀਪ ਸਿੰਘ ਵੱਲੋਂ ਫੂਡ ਸੇਫਟੀ ਟੀਮ ਦੇ ਨਾਲ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਦੇ ਬਾਹਰ ਮਠਿਆਈਆਂ ਅਤੇ ਦੇਸੀ ਘਿਓ ਵੇਚਣ ਵਾਲੀਆਂ ਦੁਕਾਨਾਂ ਤੇ ਦਬਸ਼ ਦਿੱਤੀ ਗਈ। ਉਨਾਂ ਨੇ ਦੱਸਿਆ ਕਿ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ,ਇਹ ਦੁਕਾਨਦਾਰ ਵੱਖ-ਵੱਖ ਬਰਾਂਡਾਂ ਦੇ ਨਾਂ ਤੇ ਦੇਸੀ ਘਿਓ ਜੋ ਕਿ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂਆਂ ਵੱਲੋਂ ਚੜਾਇਆ ਜਾਂਦਾ ਹੈ ਦੀ ਗੁਣਵੱਤਾ ਨੂੰ ਜਾਂਚਣ ਲਈ ਸੈਂਪਲ ਇਕੱਤਰ ਕੀਤੇ ਗਏ।
ਉਹਨਾਂ ਨੇ ਦੱਸਿਆ ਕਿ ਇਹ ਦੇਸੀ ਘਿਓ ਨੂੰ ਕਈ ਨਕਲੀ ਬਰਾਂਡਾ ਅਤੇ ਛੋਟੇ ਛੋਟੇ ਲਿਫਾਫਿਆਂ ਵਿੱਚ ਪੈਕਿੰਗ ਕਰਕੇ ਵੇਚਿਆ ਜਾ ਰਿਹਾ ਸੀ ਜੋ ਕਿ ਸਰਾਸਰ ਸ਼ਰਧਾਲੂਆਂ ਦੀ ਆਸਥਾ ਨਾਲ ਵੱਡਾ ਖਿਲਵਾੜ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਆਸ ਪਾਸ ਦੀਆਂ ਮਠਿਆਈਆਂ ਦੀ ਦੁਕਾਨਾਂ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਉੱਥੇ ਬਣ ਰਹੀਆਂ ਮਠਿਆਈਆਂ ਦੇ ਸੈਂਪਲ ਵੀ ਲਏ ਗਏ। ਸਹਾਇਕ ਕਮਿਸ਼ਨਰ ਫੂਡ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਲਾਗੇ ਅਤੇ ਸ਼ਹਿਰ ਵਿੱਚ ਹੋਰ ਥਾਵਾਂ ਤੇ ਵੀ ਕਿਸੇ ਕਿਸਮ ਦੇ ਗੈਰ ਮਿਆਰੀ ਦੇਸੀ ਘਿਓ ਅਤੇ ਘਟੀਆ ਕਿਸਮ ਦੀਆਂ ਮਠਿਆਈਆਂ ਨੂੰ ਨਹੀਂ ਵਿਕਣ ਦਿੱਤਾ ਜਾਵੇਗਾ। ਉਹਨਾਂ ਨੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਫੂਡ ਸੇਫਟੀ ਐਕਟ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਅਤੇ ਉਸਦੇ ਤਹਿਤ ਹੀ ਸਮਾਨ ਵੇਚਿਆ ਜਾਵੇ। ਕੈਪਸਨ। ਸਹਾਇਕ ਫੂਡ ਕਮਿਸ਼ਨਰ ਰਜਿੰਦਰ ਪਾਲ ਸਿੰਘ ਅਤੇ ਉਨਾਂ ਦੀ ਟੀਮ ਗੁਰਦੁਆਰਾ ਸੀ ਗੰਜ ਸਾਹਿਬ ਦੇ ਆਸ ਪਾਸ ਦੁਕਾਨਾਂ ਦੀ ਸੈਂਪਲਿੰਗ ਕਰਦੇ ਹੋਏ।