Wed. Jan 21st, 2026

*ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿਕੇ ਅਜਿਹੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਉਪਰਾਲੇ ਜਾਰੀ ਰੱਖੇ — ਡੀ .ਐਸ .ਪੀ*

**ਨੌਜਵਾਨ ਆਗੂ ਲਵਲੀ ਕੁਮਾਰ ਵਲੋ ਆਪਣਾ ਨਿਰਧਾਰਿਤ ਕੀਤਾ ਟਿੱਚਾ ਹਾਸਿਲ ਕਰਕੇ ਦਿਖਾਇਆ— ਜੋਗਿੰਦਰ ਅੰਗੂਰਾਲਾ*

ਬਟਾਲਾ 6 ਜਨਵਰੀ (ਆਦਰਸ਼ ਤੁਲੀ ਸੁਮੀਤ ਨਾਰੰਗ ਚਰਨਦੀਪ ਬੇਦੀ ਸੁਨੀਲ ਯੁਮਨ ਅਨਮੋਲ ਸ਼ਰਮਾ)

*ਇਤਿਹਾਸਿਕ ਸ਼ਹਿਰ ਬਟਾਲਾ ਦੇ ਨੌਜਵਾਨ ਲਵਲੀ ਕੁਮਾਰ ਅਤੇ ਲਵ ਵਲੋ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਦੇ ਸ਼ਾਸਤਰੀ ਨਗਰ ਵਿਖੇ ਸਥਿਤ ਵਿਵਾ ਫਿੱਟਨੈੱਸ ਜਿਮ ਤੋ ਜਿਮ ਤੋ ਮੈਰਾਥਨ ਸ਼ੁਰੂ ਕੀਤੀ ਗਈ ਅਤੇ ਗੁਰੁਦਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਨਤਮਸਤਕ ਹੋਕੇ ਸਮਾਪਤ ਕੀਤੀ।

ਇਸ ਦੌਰਾਨ ਥਾਣੇ ਸਿਟੀ ਦੇ ਡੀ ਐਸ ਪੀ ਸੰਜੀਵ ਕੁਮਾਰ ਮੁੱਖ ਤੋਰ ਤੇ ਪਹੁੰਚੇ ਜਦ ਕਿ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਤੇ ਡੀ ਐੱਸ ਪੀ ਸਿਟੀ ਸੰਜੀਵ ਕੁਮਾਰ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਅਜਿਹੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਉਪਰਾਲੇ ਜਾਰੀ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲਵਲੀ ਕੁਮਾਰ ਨੌਜਵਾਨ ਪੀੜ੍ਹੀ ਲਈ ਉਧਾਰਨ ਬਣਿਆ ਹੈ ਜਿਸ ਵਲੋ ਸਮਾਜ ਵਿਚ ਨਸ਼ਿਆਂ ਵਰਗੀ ਅਲਾਮਤ ਤੋ ਦੂਰ ਰਹਿਣ ਦਾ ਹੋਕਾ ਦਿੱਤਾ ਜਾ ਰਿਹਾ ਹੈ।

ਇਸ ਦੌਰਾਨ ਮਜਬੂਰ ਰਾਸ਼ਟਰ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਲਵਲੀ ਕੁਮਾਰ ਵਲੋ ਆਪਣਾ ਨਿਰਧਾਰਿਤ ਕੀਤਾ ਟਿੱਚਾ ਹਾਸਿਲ ਕਰਕੇ ਦਿਖਾਇਆ ਹੈ। ਉਨ੍ਹਾਂ ਵਲੋ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਇਸ਼ੂ ਰਾਂਚਲ੍ਹ ਨੇ ਕਿਹਾ ਕਿ ਲਵਲੀ ਕੁਮਾਰ ਦੇ ਇਸ ਉਪਰਾਲੇ ਨਾਲ ਬਾਕੀ ਨੌਜਵਾਨਾਂ ਨੂੰ ਸਕਰਾਤਮਕ ਊਰਜਾ ਮਿਲੇਗੀ।

 

ਉਨ੍ਹਾਂ ਕਿਹਾ ਕਿ ਪੰਜਾਬੀ ਦੀ ਜਵਾਨੀ ਨੂੰ ਬਚਾਉਣ ਲਈ ਸਾਂਝੇ ਯਤਨਾਂ ਨਾਲ ਹੰਬਲਾ ਮਾਰਨ ਦੀ ਲੋੜ ਹੈ। ਇਸ ਦੌਰਾਨ ਗੁਰੁਦਆਰਾ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਤੇ ਗੁਰੂਦੁਆਰਾ ਕਮੇਟੀ ਵਲੋ ਲਵਲੀ ਕੁਮਾਰ ਨੂੰ ਸਿਰੋਪਾ ਭੇਟ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਐੱਸ ਐਚ ਓ ਸਿਟੀ ਸੁਖਜਿੰਦਰ ਸਿੰਘ, ਪ੍ਰਧਾਨ ਮਨਦੀਪ ਰਿੰਕੂ ਚੌਧਰੀ, ਮੀਤ ਪ੍ਰਧਾਨ ਹਰਪ੍ਰੀਤ ਮਠਾਰੂ, ਹਰਮਿੰਦਰ ਸਿੰਘ, ਮਨਿੰਦਰ ਕੋਚ, ਸਿਕੰਦਰ ਕੋਚ ਆਦਿ ਹਾਜ਼ਰ ਸਨ।*

Leave a Reply

Your email address will not be published. Required fields are marked *