ਪ੍ਰੈਸ ਦੀ ਅਜ਼ਾਦੀ ਤੇ ਹਮਲਾ ਨਿੰਦਣਯੋਗ, 10 ਸਾਲ ਦੇ ਰਾਜ ਵਿੱਚ ਹੀ ਗੈਂਗਸਟਰਵਾਦ ਅਤੇ ਚਿੱਟਾ ਵਧਿਆ ਫੁੱਲਿਆ
40 ਫੀਸਦੀ ਟਿਕਟਾਂ ਨੌਜਵਾਨਾਂ, ਬੀਬੀਆਂ ਅਤੇ ਦਲਿਤ-ਪਿਛੜੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ — ਗਿਆਨੀ ਹਰਪ੍ਰੀਤ ਸਿੰਘ
ਕਲਾਨੌਰ (ਵਰਿੰਦਰ ਬੇਦੀ) –
ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਕਲਾਨੌਰ ਵਿਖੇ ਜਿਲਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਵੱਲੋਂ ਕਰਵਾਈ ਗਈ । ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਅਤੇ ਹੋਰ ਲੀਡਰਸ਼ਿਪ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਪਾਰਟੀ ਵਿੱਚ ਅੱਗੇ ਲਿਆਵਾਂਗੇ, ਉਨਾਂ ਨੇ ਸਮਾਂ ਆਉਣ ‘ਤੇ ਰਾਜ ਸਭਾ ਦੀਆਂ ਸੱਤ ਸੀਟਾਂ ਬਾਹਰਲਿਆਂ ਅਤੇ ਅਮੀਰਾਂ ਨੂੰ ਦੇ ਦਿੱਤੀਆਂ। ਅਜਿਹਾ ਹੀ ਕਾਂਗਰਸ ਅਤੇ ਭਗੌੜਾ ਦਲ ਵੱਲੋਂ ਕੀਤਾ ਜਾਂਦਾ ਹੈ। ਪਰ ਸਾਡੀ ਪਾਰਟੀ ਵਿੱਚ ਅਜਿਹਾ ਨਹੀਂ ਹੋਵੇਗਾ। ਪਾਰਟੀ ਵਿੱਚ ਕੰਮ ਕਰਨ ਵਾਲਿਆਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ। ਮੇਰੇ ਪ੍ਰਧਾਨਗੀ ਕਾਲ ਵਿੱਚ ਜੋ ਵੀ ਕੋਈ ਚੋਣ ਹੋਵੇਗੀ ਉਸ ਵਿੱਚ 40 ਫੀਸਦੀ ਟਿਕਟਾਂ ਨੌਜਵਾਨਾਂ, ਬੀਬੀਆਂ ਅਤੇ ਦਲਿਤ-ਪਿਛੜੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੈਸ ਦੀ ਆਜ਼ਾਦੀ ‘ਤੇ ਸਰਕਾਰਾਂ ਵੱਲੋਂ ਜੋ ਵੀ ਜਬਰ ਦਾ ਕੁਹਾੜਾ ਚਲਾਇਆ ਜਾ ਰਿਹਾ ਹੈ ਉਸ ਦੇ ਖਿਲਾਫ ਉਹਨਾਂ ਨੇ ਜੱਥੇਦਾਰ ਅਕਾਲ ਤਖਤ ਸਾਹਿਬ ਹੁੰਦਿਆਂ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੰਚ ਮੁਹਈਆ ਕਰਵਾ ਕੇ ਆਵਾਜ਼ ਉਠਾਈ ਸੀ। ਅੱਜ ਵੀ ਅਸੀਂ ਉਸੇ ਤਰਾ ਪ੍ਰੈੱਸ ਦੀ ਆਜਾਦੀ ਦੇ ਹਾਮੀ ਹਾਂ। ਉਹਨਾਂ ਕਿਹਾ ਕਿ ਜੋ ਭਗੌੜਾ ਦਲ ਵਾਲੇ ਦਾਅਵਾ ਕਰ ਰਹੇ ਹਨ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਗੈਂਗਸਟਰਵਾਦ ਖ਼ਤਮ ਕਰ ਦਿਆਂਗੇ।

ਪਰ ਪੜਤਾਲ ਕਰਕੇ ਦੇਖ ਲਵੋ ਉਨ੍ਹਾਂ ਦੇ 10 ਸਾਲ ਦੇ ਰਾਜ ਵਿੱਚ ਹੀ ਗੈਂਗਸਟਰਵਾਦ ਵਧਿਆ ਫੁੱਲਿਆ ਅਤੇ ਚਿੱਟਾ ਵੀ ਉਨਾਂ ਦੇ ਰਾਜ ਵਿੱਚ ਹੀ ਆਇਆ। ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਗਾਣੇ ਗਾਉਣ ਵਾਲਿਆਂ ਨੇ ਆਪਣੇ ਰਾਜ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤਾਂ ਕੀ ਕਰਵਾਉਣੀ ਸੀ ਕਿਸੇ ਦੀ ਜੇਲ ਬਦਲੀ ਕਰਕੇ ਪੰਜਾਬ ਵੀ ਨਹੀਂ ਲਿਆਂਦਾ ਗਿਆ।
ਗਿਆਨੀ ਜੀ ਨੇ ਲੋਕਾਂ ਨੂੰ ਕਿਹਾ ਕਿ ਜੇ ਅਸੀਂ ਰਾਜਨੀਤੀ ਵਿੱਚ ਸੁਧਾਰ ਨਾ ਲਿਆਂਦਾ ਤਾਂ ਆਉਣ ਵਾਲੀਆਂ ਪੀੜੀਆਂ ਨੇ ਸਵਾਲ ਪੁੱਛਣੇ ਹਨ। ਉਹਨਾਂ ਕਿਹਾ ਕਿ ਅੱਜ ਭਾਵੇਂ ਅਸੀਂ ਥੋੜੇ ਹਾਂ ਪਰ ਅੱਗੇ ਵੱਧਦਿਆਂ ਸਾਡਾ ਕਾਫਲਾ ਵਧੇਗਾ ਅਤੇ ਜਿੱਤ ਪ੍ਰਾਪਤ ਕਰਾਂਗੇ। ਇਸ ਮੌਕੇ ਤੇ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਵਿੱਚ ਗੈਂਗਵਾਰ, ਨਸ਼ੇ, ਲੁੱਟਾਂ ਖੋਹਾਂ ਆਦ ਬਰਿਆਈਆਂ ਦਾ ਪੂਰਾ ਬੋਲ ਬਾਲਾ ਹੈ ਪ੍ਰੰਤੂ ਸਰਕਾਰ ਖਾਮੋਸ਼ ਬੈਠੀ ਹੋਈ ਹੈ ਉਹਨਾਂ ਕਿਹਾ ਕਿ ਇਸ ਸਰਕਾਰ ਵਿੱਚ ਕੋਈ ਵੀ ਮਹਿਫੂਜ ਨਹੀਂ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਨਸ਼ਿਆਂ ਦਾ ਪੂਰਾ ਬੋਲ ਬਾਲਾ ਹੈ। ਛੋਟੇਪੁਰ ਨੇ ਕਿਹਾ ਕਿ ਸਾਨੂੰ ਪੰਜਾਬ ਨੂੰ ਬਚਾਉਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਈ ਪਾਰਟੀ ਦਾ ਸਾਥ ਦੇਣ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਜਿੱਥੇ ਪਿਛਲੇ ਸਮਿਆਂ ਵਿੱਚ ਕਾਂਗਰਸ ਅਤੇ ਅਖੌਤੀ ਅਕਾਲੀ ਆਗੂਆਂ ਨੇ ਪੰਜਾਬ ਦੀ ਲੁੱਟਮਾਰ ਕੀਤੀ ਉੱਥੇ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਪੰਜਾਬ ਦੇ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦਿਨੋ ਦਿਨ ਕਰਜੇ ਦੇ ਬੋਝ ਹੇਠਾਂ ਦੱਬਿਆ ਜਾ ਰਿਹਾ ਹੈ।। ਇਸ ਮੌਕੇ ਤੇ ਜ਼ਿਲ੍ਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਵੱਲੋਂ ਇਸ ਵਿਸ਼ਾਲ ਮੀਟਿੰਗ ਜੋ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਸੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।

ਅੱਜ ਦੀ ਇਸ ਮੀਟਿੰਗ ਵਿੱਚ ਗੁਰਦਰਸ਼ਨ ਸਿੰਘ ਪੰਥਕ ਆਗੂ ਬਟਾਲਾ, ਬੀਬੀ ਹਰਜੀਤ ਕੌਰ ਰੰਧਾਵਾ, ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ ਡਾਕਟਰ ਹਰਭਜਨ ਸਿੰਘ, ਹਰਦਿਆਲ ਸਿੰਘ ਪ੍ਰਧਾਨ ਮੁਲਾਜ਼ਮ ਜਥੇਬੰਦੀ, ਹਲਕਾ ਪ੍ਰਧਾਨ ਸੁਰਜਨ ਸਿੰਘ ਸ੍ਰੀ ਹਰਗੋਬਿੰਦਪੁਰ, ਜਤਿੰਦਰ ਸਿੰਘ ਸ਼ਹਿਰੀ ਪ੍ਰਧਾਨ, ਪ੍ਰਭ ਜੋਤ ਸਿੰਘ ਯੂਥ ਆਗੂ, ਤਜਿੰਦਰ ਸਿੰਘ, ਜਸਕਰਨ ਸਿੰਘ ਮਨਿੰਦਰ ਸਿੰਘ ਖਾਲਸਾ ਪ੍ਰਧਾਨ ਬੀਸੀ ਵਿੰਗ, ਸ਼ਹਿਬਾਜ ਸਿੰਘ ਔਲਖ ਯੂਥ ਆਗੂ, ਐਸ਼ਪ੍ਰੀਤ ਘੁਮਾਨ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਦਵਿੰਦਰ ਸਿੰਘ ਡਿਪਟੀ ਪ੍ਰਧਾਨ ਮਨਿਓਰਟੀ, ਨਿਹੰਗ ਸਿੰਘ ਭਾਈ ਰਜਿੰਦਰ ਸਿੰਘ ਭੰਗੂ ਆਦਿ ਵੱਖ-ਵੱਖ ਪਾਰਟੀਆਂ ਦੇ 80 ਦੇ ਕਰੀਬ ਆਗੂਆਂ ਵੱਲੋਂ ਪੁਨਰ ਸੁਰਜੀਤ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਜਿਨਾਂ ਨੂੰ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਜਿਲਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਬਲਦੇਵ ਸਿੰਘ ਧੁੱਪਸੜੀ, ਅਮਰੀਕ ਸਿੰਘ ਖਲੀਲਪੁਰ, ਸਟੇਜ ਸਕੱਤਰ ਮਨਮੋਹਨ ਸਿੰਘ ਪੱਖੋਕੇ ਸਾਬਕਾ ਚੇਅਰਮੈਨ, ਜਗਤਾਰ ਸਿੰਘ ਗੋਸਲ ਸਾਬਕਾ ਚੇਅਰਮੈਨ, ਮਨਮੋਹਨ ਸਿੰਘ ਛੀਨਾ, ਹਰੀ ਸਿੰਘ ਪੁਰੇਵਾਲ, ਅਮਰੀਕ ਸਿੰਘ ਸਾਬਕਾ ਚੇਅਰਮੈਨ ਧਰਮੀ ਫੌਜੀ, ਜਤਿੰਦਰ ਸਿੰਘ ਸਿੱਧੂ, ਸੁਵਿੰਦਰ ਸਿੰਘ ਘੁੰਮਣ, ਰਘਬੀਰ ਸਿੰਘ ਜੌੜਾ, ਡਾਕਟਰ ਦਿਲਬਾਗ ਸਿੰਘ ਮੁਸਤਫਾਪੁਰ, ਸੁਰਿੰਦਰ ਸਿੰਘ ਮੁਰੀਦ ਕੇ, ਬਿਕਰਮਜੀਤ ਸਿੰਘ ਭੱਟੀ, ਸੁਖਦੇਵ ਸਿੰਘ ਬਿਧੀਪੁਰ, ਦਲਬਿੰਦਰ ਸਿੰਘ ਬਾਜਵਾ, ਗੁਲਾਬ ਸਿੰਘ ਲੋਪਾ, ਪਾਲ ਸਿੰਘ ਰੋਸਾ, ਭੁਪਿੰਦਰ ਸਿੰਘ ਧਰਮੀ ਫੌਜੀ, ਦਿਲਬਾਗ ਸਿੰਘ ਮੰਗੀਆਂ, ਮਗਵਿੰਦਰ ਸਿੰਘ ਮੰਗੀਆਂ, ਬਲਜੀਤ ਸਿੰਘ ਠੇਕੇਦਾਰ, ਚੈਨ ਸਿੰਘ ਸਪਰਾਏ, ਨਰਿੰਦਰ ਸਿੰਘ ਖਹਿਰਾ, ਸੁਰਿੰਦਰ ਪਾਲ ਸਿੰਘ ਸੂਬੇਦਾਰ, ਗੁਰਮੁਖ ਸਿੰਘ ਸਰਾਵਾਂ, ਜੋਗਿੰਦਰ ਸਿੰਘ ਧਾਲੀਵਾਲ ਕਲਾਂ, ਸੁਖਦੇਵ ਸਿੰਘ ਨੰਦਿਆਂਵਾਲੀ, ਬਲਬੀਰ ਸਿੰਘ ਬੈਂਸ, ਗੁਰਮੀਤ ਸਿੰਘ ਮਗਰਾਲਾ, ਗੁਰਨਾਮ ਸਿੰਘ ਮੁਸਤਫਾਬਾਦ, ਹੀਰਾ ਸਿੰਘ ਰਹੀਮਾਬਾਦ, ਹਰਭਜਨ ਸਿੰਘ ਰਸ਼ੀਕਾ ਤੱਲਾ ਆਦਿ ਆਗੂ ਹਾਜ਼ਰ ਸਨ।
