ਬਟਾਲਾ ( ਆਦਰਸ਼ ਤੁਲੀ/ ਸੁਮੀਤ ਨਾਰੰਗ /ਚਰਨਦੀਪ ਬੇਦੀ/ ਚੇਤਨ ਸ਼ਰਮਾ/ ਸੁਨੀਲ ਯੂਮਨ/ ਅਨਮੋਲ ਸ਼ਰਮਾ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ ਲਗਭਗ ਬਾਰਾਂ ਸਾਲਾਂ ਤੋਂ ਬਲਾਕ ਪੱਧਰ ਤੇ ਨਿਯੁਕਤ ਕੀਤੇ ਗਏ ਬਲਾਕ ਰਿਸੋਰਸ ਕੋਆਰਡੀਨੇਟਰਾਂ ਵੱਲੋਂ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਜਿੰਦਰ ਕੁਮਾਰ ਅਤੇ ਸੰਜੀਵ ਕੁਮਾਰ ਐਕਸੀਅਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਅਤੇ ਮਹਿਕਮੇ ਵੱਲੋਂ ਓਨਾ ਦਾ ਵੱਡੇ ਪੱਧਰ ਤੇ ਮਾਨਸਿਕ ਸੋਸਣ ਕੀਤਾ ਜਾ ਰਿਹਾ ਹੈ। ਜਿਸਦੀ ਝਲਕ ਇਸ ਵਾਰ ਸਲਾਨਾ ਇਨਕਰੀਮੈਂਟ ਲਈ ਭੇਜਿਆ ਗਿਆ ਪਰੋਗਰੈਸ ਪਰੋਫਾਰਮਾ ਹੈ । ਜਿਸ ਵਿੱਚ ਸਿੱਧੇ ਤੌਰ ਤੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਦੀਆਂ ਨੌਕਰੀਆਂ ਨੂੰ ਖਤਮ ਕਰਨ ਦਾ ਤਰੀਕਾ ਅਪਣਾਇਆ ਗਿਆ ਹੈ।

ਇਸ ਪਰੋਫਾਰਮੇ ਨੂੰ ਮੂਲ ਰੂਪ ਵਿਚ ਖਾਰਜ ਕਰਵਾਓਣ ਲਈ ਬਲਾਕ ਰਿਸੋਰਸ ਕੋਆਰਡੀਨੇਟਰ ਯੂਨੀਅਨ ਰਜਿ ਪੰਜਾਬ ਵੱਲੋਂ ਤਿੰਨ ਦਿਨਾਂ ਲਈ ਪੂਰੀ ਤਰ੍ਹਾਂ ਵਿਭਾਗ ਦਾ ਕੰਮ ਬੰਦ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜੇਕਰ ਵਿਭਾਗ ਵੱਲੋਂ ਇਸ ਪਰੋਫਾਰਮੇ ਨੂੰ ਮੂਲ ਰੂਪ ਵਿਚ ਖਾਰਜ ਨਹੀਂ ਕੀਤਾ ਜਾਂਦਾ ਤਾਂ 27 ਜਨਵਰੀ 2026 ਤੋਂ ਪੂਰੇ ਪੰਜਾਬ ਵਿੱਚੋਂ ਬਲਾਕ ਰਿਸੋਰਸ ਕੋਆਰਡੀਨੇਟਰਾਂ ਵੱਲੋਂ ਵਿਭਾਗ ਦੇ ਹੈੱਡ ਆਫਿਸ ਮੋਹਾਲੀ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਬਲਾਕ ਕੋਆਰਡੀਨੇਟਰ ਸੁਰਜੀਤ ਕੌਰ, ਅਮਿਤੋਜ ਸਿੰਘ, ਰਾਜਬੀਰ ਕੌਰ, ਬਲਜਿੰਦਰ ਕੌਰ, ਬਲਬੀਰ ਕੌਰ ਸੀ ਡੀ ਐਸ,ਹਰਪ੍ਰੀਤ ਸਿੰਘ ਅਠਵਾਲ ,ਸਰਬਜੀਤ ਸਿੰਘ ਖਾਲਸਾ,ਵਿਕਰਮਜੀਤ ਸਿੰਘ ਕਾਹਲੋਂ ,ਰਜਨੀ ਕੌਰ, ਸੰਦੀਪ ਕੌਰ ਅਤੇ ਹਰਜਿੰਦਰ ਸਿੰਘ ਆਦਿ ਸਾਥੀ ਹਾਜਰ ਸਨ।
