ਯਾਰ ਦਾ ਵੱਢਿਆ ਗਿਆ ਸੀ ਹੱਥ, ਹੁਣ ਯਾਰ ਅਪਣਾ ਹੱਥ ਵੱਢ ਕੇ ਲਗਾਏਗਾ ਯਾਰ ਦੇ ਗੁੱਟ ਨੂੰ ਹੱਥ।
ਬਟਾਲਾ ਵਿਖੇ ਆਇਆ ਦੁਨੀਆ ਦਾ ਪਹਿਲਾ ਅਤੇ ਅਜੀਬ ਕੇਸ।
ਬਟਾਲਾ (ਮਨਦੀਪ ਸਿੰਘ ਰਿੰਕੂ ਚੋਧਰੀ )

ਫਿਲਮਾ ਵਿੱਚ ਜੈ ਵੀਰੂ ਅਤੇ ਧਰਮ ਵੀਰ ਦੀ ਦੋਸਤੀ ਵਾਲੀਆ ਫਿਲਮਾ ਤਾਂ ਸਾਰੇ ਜਗ ਨੇ ਵੇਖੀਆ ਹੋਣਗੀਆਂ। ਪਰ ਅਸਲੀ ਦੋਸਤੀ ਵਾਲੀ ਫਿਲਮ ਅੱਜ ਕੱਲ ਚਰਚਾ ਬਨਣ ਜਾ ਰਹੀ ਹੈ। ਇਹ ਚਰਚਿਤ ਅਸਲੀ ਫਿਲਮ ਮਨਿੰਦਰ ਅਤੇ ਪਿੰਦਰ ਨਾਮੀ ਦੋ ਯਾਰਾ ਦੀ ਹੈ। ਬੀਤੇ ਦਿਨੀਂ ਬਟਾਲਾ ਦੇ ਨਵਤੇਜ ਹਸਪਤਾਲ ਵਿੱਖੇ ਇੱਕ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਮਨੇ ਆਇਆ ਹੈ। ਇਹ ਮਾਮਲਾ ਸ਼ਾਇਦ ਪਹਿਲਾ ਮਾਮਲਾ ਹੋਵੇਗਾ। ਜਿਸ ਵਿੱਚ ਇੱਕ ਦੋਸਤ ਅਪਣਾ ਹੱਥ ਅਪਣੇ ਦੋਸਤ ਨੂੰ ਦੇਣ ਲਈ ਹਸਪਤਾਲ ਪਹੁੰਚਿਆ ਹੈ। ਦੋਸਤੀ ਦੀਆਂ ਕਈ ਮਿਸਾਲਾਂ ਸੁਣਿਆ ਹੋਣਗੀਆਂ। ਪਰ ਇਹ ਦੋਸਤੀ ਪਹਿਲੀ ਵਾਰ ਸੁਣੀ ਹੋਵੇਗੀ। ਇਹ ਦੋਵੇਂ ਦੋਸਤ ਮੋਗੇ ਦੇ ਰਹਿਣ ਵਾਲੇ ਹਨ। ਮਨਿੰਦਰ ਅਤੇ ਪਿੰਦਰ ਦੋਵੇਂ ਪਹਿਲੀ ਜਮਾਤ ਤੋ ਲੈਕੇ ਬਾਰਵੀਂ ਤੱਕ ਇਕੱਠੇ ਪੜਦੇ ਰਹੇ ਹਨ।

ਇਹਨਾਂ ਦੀ ਜੋੜੀ ਇਲਾਕੇ ਵਿੱਚ ਮੰਨੀ ਜਾਂਦੀ ਸੀ। ਇਸ ਦੌਰਾਨ ਮਨਿੰਦਰ ਇੱਕ ਦਿਨ ਟੋਕੇ ਤੇ ਪੱਠੇ ਵੱਢ ਰਿਹਾ ਸੀ ਕਿ ਉਸਦਾ ਸੱਜਾ ਹੱਥ ਟੋਕੇ ਵਿੱਚ ਆ ਗਿਆ। ਉਸਦਾ ਹੱਥ ਬੁਰੀ ਤਰਾ ਟੁੱਕਿਆ ਗਿਆ। ਜੱਦ ਟੁੱਕਿਆ ਹੋਇਆ ਹੱਥ ਲੈਕੇ ਡਾਕਟਰ ਕੋਲ ਗਏ ਤਾਂ ਹੱਥ ਜੁੜਨ ਦਾ ਕੋਈ ਰਾਹ ਸਾਮਨੇ ਨਹੀਂ ਆਇਆ। ਕਿਉੰ ਕਿ ਹੱਥ ਬੁਰੀ ਤਰਾ ਟੁੱਕਿਆ ਗਿਆ ਸੀ। ਇਸ ਮੌਕੇ ਤੇ ਜੱਦ ਪਿੰਦਰ ਨੂੰ ਪਤਾ ਚੱਲਿਆ ਤਾਂ ਉਸ ਕੋਲੋ ਇਹ ਸਭ ਕੁੱਝ ਦੇਖਿਆ ਨਹੀ ਗਿਆ। ਉਸਨੇ ਫੈਸਲਾ ਕਰ ਲਿਆ ਕਿ ਉਹ ਆਪਣਾ ਇੱਕ ਹੱਥ ਉਸਨੂੰ ਦੇਵੇਗਾ। ਪਹਿਲਾ ਤਾਂ ਉਸਦੇ ਘਰ ਦਿਆਂ ਨੇ ਮਜਾਕ ਸਮਝਿਆ। ਪਰ ਜੱਦ ਉਹਨਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ। ਹੁਣ ਮਨਿੰਦਰ ਨੇ ਵੀ ਉਸਨੂੰ ਹੱਥ ਲੈਣ ਦਾ ਮਨਾ ਕਰ ਦਿੱਤਾ। ਪਰ ਪਿੰਦਰ ਅਪਣੀ ਜ਼ਿੱਦ ਤੇ ਕਾਇਮ ਰਿਹਾ। ਇਸ ਉੱਪਰ ਇੱਕ ਤਾਂ ਕੋਰਟ ਵੱਲੋ ਇਜਾਜਤ ਚਾਹੀਦੀ ਸੀ ਦੂਸਰਾ ਇਸ ਉੱਪਰ ਬਹੁਤ ਹੀ ਜਿਆਦਾ ਰੁਪਇਆ ਲਗਣਾ ਸੀ। ਇਸ ਮੌਕੇ ਤੇ ਉਹਨਾਂ ਨੂੰ ਮਾਨਵਤਾ ਦੇ ਮਸੀਹਾ, ਗਰੀਬਾਂ ਦੇ ਹਮਦਰਦ ਨਵਤੇਜ ਸਿੰਘ ਗੁੱਗੂ ਬਟਾਲੇ ਵਾਲੇ ਦੀ ਯਾਦ ਆਈ। ਉਹ ਦੋਵੇਂ ਯਾਰ ਬਟਾਲੇ ਆਏ ਅਤੇ ਇਸ ਬਾਰੇ ਨਵਤੇਜ ਸਿੰਘ ਗੁੱਗੂ ਨੂੰ ਦੱਸਿਆ। ਆਖਿਰ ਨਵਤੇਜ ਸਿੰਘ ਗੁੱਗੂ ਨੇ ਐਲਾਨ ਕੀਤਾ ਕਿ ਉਹ ਸਾਰਾ ਕੰਮ ਕਾਨੂੰਨ ਦੇ ਦਾਇਰੇ ਵਿੱਚ ਕਰਨਗੇ। ਉਹਨਾਂ ਆਖਿਆ ਕਿ ਜੇਕਰ ਮਾਨਯੋਗ ਅਦਾਲਤ ਇਜਾਜਤ ਦੇ ਦਿੰਦੇ ਹਨ ਤਾਂ ਉਹ ਕੁੱਲ ਰਕਮ ਦਾ ਅੱਧਾ ਖ਼ਰਚ ਉਹ ਚੁੱਕਣਗੇ। ਇਸ ਮੌਕੇ ਤੇ ਨਵਤੇਜ ਸਿੰਘ ਗੁੱਗੂ ਨੇ ਭਾਵੁਕ ਹੁੰਦੇ ਹੋਏ ਉਸ ਪਿੰਦਰ ਦੇ ਪੈਰਾਂ ਨੂੰ ਹੱਥ ਲਗਾਏ ਜਿਸ ਨੇ ਅਪਣਾ ਹੱਥ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਮੌਕੇ ਤੇ ਨਵਤੇਜ ਸਿੰਘ ਗੁੱਗੂ ਨੇ ਪਿੰਦਰ ਦੇ ਗੱਲ ਵਿੱਚ ਸਿਹਰਾ ਪਾਕੇ ਸਵਾਗਤ ਕੀਤਾ। ਇਸ ਮੌਕੇ ਤੇ ਪੀੜਤ ਮਨਿੰਦਰ ਨੇ ਦੱਸਿਆ ਕਿ ਇਸ ਬਾਰੇ ਪਟੀਸ਼ਨ ਮੋਗੇ ਵਿੱਖੇ ਦਾਇਰ ਕਰ ਦਿੱਤੀ ਗਈ ਹੈ। ਹੁਣ ਵੇਖਣਾ ਹੈ ਕਿ ਕੋਰਟ ਕੀ ਫੈਸਲਾ ਦਿੰਦੇ ਹਨ।
