ਰਾਜਬੀਰ ਕੌਰ ਕਲਸੀ ਵੱਲੋ ਮਨਾਇਆ ਗਿਆ ” ਤੀਆ ਦਾ ਤਿਉਹਾਰ ” ਅਮਿੱਟ ਯਾਦਾਂ ਛੱਡ ਗਿਆ
ਕਈ ਦਹਾਕਿਆਂ ਤੱਕ ਯਾਦ ਰੱਖਿਆ ਜਾਵੇਗਾ ਇਹ ਪ੍ਰੋਗਰਾਮ। ਭਾਰੀ ਇੱਕਠ ਨੇ ਰਿਕਾਰਡ ਤੋੜੇ।
ਬਟਾਲਾ ( ਮਨਦੀਪ ਸਿੰਘ ਰਿੰਕੂ ਚੋਧਰੀ )
ਬੀਤੇ ਦਿਨ ਬਟਾਲਾ ਵਿੱਖੇ ਵਿਧਾਇਕ ਸ਼ੈਰੀ ਕਲਸੀ ਦੀ ਪਤਨੀ ਸ਼੍ਰੀ ਮਤੀ ਰਾਜਬੀਰ ਕੌਰ ਵੱਲੋ ਤੀਆ ਦਾ ਤਿਉਹਾਰ ਦਾ ਆਯੋਜਨ ਕੀਤਾ ਗਿਆ। ਅੱਜ ਤੱਕ ਬਟਾਲੇ ਦੇ ਇਤਿਹਾਸ ਵਿੱਚ ਕਿਸੇ ਵੀ ਵਿਧਾਇਕ ਦੀ ਪਤਨੀ ਵੱਲੋ ਅਜਿਹਾ ਆਯੋਜਨ ਨਹੀਂ ਕੀਤਾ ਗਿਆ। ਇਸ ਮੌਕੇ ਤੇ ਰਾਜਬੀਰ ਕੌਰ ਵੱਲੋ ਖੁੱਲਾ ਸੱਦਾ ਦਿੱਤਾ ਗਿਆ ਸੀ।
ਜਿਸ ਕਰਕੇ ਹਜਾਰਾ ਦੀ ਗਿਣਤੀ ਵਿੱਚ ਔਰਤਾਂ ਦੀ ਹਾਜਰੀ ਨਜਰ ਆਈ। ਮਾਹੌਲ ਅਜਿਹਾ ਬਣ ਗਿਆ ਸੀ, ਕਿ ਸ਼ਿਵ ਆਡਟੋਰੀਅਮ ਵਿੱਖੇ ਅੱਲਗ ਤੌਰ ਤੇ ਸੈਂਕੜੇ ਹੋਰ ਕੁਰਸੀਆ ਮੰਗਵਾਇਆ ਗਈਆ। ਪਰ ਫਿਰ ਵੀ ਕਈ ਲੋਕ ਖੜੇ ਰਹੇ। ਪਰ ਜੱਦ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਮਾਹੌਲ ਇੰਨਾ ਦਿਲਚਸਪ ਬਣ ਗਿਆ ਕਿ ਕਿਸੇ ਨੇ ਗਰਮੀ ਦੀ ਪ੍ਰਵਾਹ ਨਹੀਂ ਕੀਤੀ। ਸ਼ਿਵ ਕੁਮਾਰ ਬਟਾਲਵੀ ਦੀ ਸਟੇਜ ਕਿਸੇ ਬਾਲੀਵੁਡ ਦੀ ਸਟੇਜ ਦਾ ਭੁਲੇਖਾ ਪਾਂ ਰਹੀ ਸੀ। ਇਸ ਮੌਕੇ ਤੇ ਮੁੱਖ ਮਹਿਮਾਨ ਬੱਲੂ ਰਾਮਗੜ੍ਹੀਆ ਨੂੰ ਬੁਲਾਇਆ ਗਿਆ ਸੀ। ਅੱਜ ਸ਼ਾਮ ਨੂੰ ਪੂਰੇ 4 ਵਜੇ ਇਹ ਪ੍ਰੋਗਰਾਮ ਸ਼ਿਵ ਆਡੀਟੋਰੀਅਮ ਵਿਖੇ ਸ਼ੁਰੂ ਹੋਇਆ। ਇਸ ਮੌਕੇ ਤੇ ਇਹ ਸਾਰਾ ਪ੍ਰੋਗਰਾਮ ਸ਼੍ਰੀ ਮਤੀ ਰਾਜਬੀਰ ਕੌਰ ਕਲਸੀ ਦੀ ਅਗਵਾਈ ਹੇਠ ਸ਼ੁਰੂ ਹੋਇਆ ਅਤੇ ਇਸ ਮੌਕੇ ਤੇ ਅਪਣੀ ਨੂੰਹ ਅਤੇ ਮੌਕੇ ਤੇ ਆਈਆ ਬਟਾਲੇ ਦੀਆ ਔਰਤਾਂ ਨੂੰ ਅਸ਼ੀਰਵਾਦ ਦੇਣ ਲਈ ਹਲਕਾ ਵਿਧਾਇਕ ਸ਼ੈਰੀ ਕਲਸੀ ਦੇ ਮਾਤਾ ਜੀ ਸ਼੍ਰੀ ਮਤੀ ਬਲਬੀਰ ਕੌਰ ਉਚੇਚੇ ਤੌਰ ਤੇ ਆਏ।

ਇਸ ਮੌਕੇ ਤੇ ਸਕੂਲ ਦੀਆ ਲੜਕੀਆਂ ਨੇ ਗਿੱਧਾ, ਬੋਲੀਆਂ ਅਤੇ ਭੰਗੜਾ ਵੀ ਪੇਸ਼ ਕੀਤਾ। ਇਸ ਮੌਕੇ ਤੇ ਸਭ ਤੋਂ ਹੈਰਾਨੀ ਭਰੀ ਗੱਲ ਇਹ ਰਹੀ ਕਿ ਪ੍ਰੋਗਰਾਮ ਦੀ ਕਰਤਾ ਧਰਤਾ ਰਾਜਬੀਰ ਕੌਰ ਹਰੇਕ ਨੂੰ ਇੱਕਲੀ ਸੀਟ ਤੇ ਜਾਕੇ ਮਿਲੇ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਅੱਜ ਤੱਕ ਬਟਾਲੇ ਦੇ ਇਤਿਹਾਸ ਵਿੱਚ ਕਿਸੇ ਵੀ ਵਿਧਾਇਕ ਦੇ ਘਰੋਂ ਅਜਿਹਾ ਪ੍ਰੋਗਰਾਮ ਨਹੀਂ ਹੋਇਆ। ਹੋਰ ਤਾਂ ਹੋਰ ਵਿਰੋਧੀਆਂ ਲਈ ਤਾਂ ਤੀਆ ਦਾ ਤਿਉਹਾਰ ਵੀ ਚੁਣੌਤੀ ਬਣ ਗਿਆ ਹੈ। ਕਿਉੰ ਕਿ ਅੱਜ ਤੱਕ ਕਿਸੇ ਵੱਲੋ ਰੈਲੀ ਉੱਪਰ ਚਾਹੇ ਇਕੱਠ ਨਾ ਹੋਇਆ ਹੋਵੇ, ਜਿਹੜਾ ” ਤੀਆ ਦੇ ਤਿਉਹਾਰ ” ਤੇ ਹੋ ਗਿਆ ਹੈ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀ ਮਤੀ ਰਾਜਬੀਰ ਕੌਰ ਕਲਸੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਤਿਉਹਾਰ ਕਦੇ ਨਹੀਂ ਭੁੱਲ ਸਕਦੇ।
