ਆਜ਼ਾਦੀ ਦਿਹਾੜੇ ਸਿਹਤ ਅਫਸਰਾਂ ਨੂੰ ਕੀਤਾ ਗਿਆ ਸਨਮਾਨਿਤ
ਬੀਰ ਅਮਰ, ਮਾਹਲ। ਅੰਮ੍ਰਿਤਸਰ।
76ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਜ਼ਿਲਾ ਅੰਮ੍ਰਿਤਸਰ ਵਿੱਚ ਬੇਹਤਰੀਨ ਸਿਹਤ ਸੇਵਾਵਾਂ ਦੇਣ ਲਈ ਜਿਲ੍ਹਿਆਂ ਵਾਲਾ ਬਾਗ਼ ਮਮੋਰਿਆਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ, ਮਦਨ ਮੋਹਨ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਹਾਇਕ ਫੂਡ ਕਮਿਸ਼ਨ ਰਜਿੰਦਰ ਪਾਲ ਸਿੰਘ, ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਭਰ ਵਿਚ ਆਮ ਪਬਲਿਕ ਨੂੰ ਖਾਦ ਪਦਾਰਥ ਅਤੇ ਮਿਲਾਵਟ ਰਹਿਤ ਵਸਤੂਆਂ ਦੀ ਸਪਲਾਈ ਨਿਰੰਤਰ ਬਹਾਲ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਨਾਲ ਸਿਹਤ ਵਿਭਾਗ ਅੰਮ੍ਰਿਤਸਰ ਦਾ ਕਦ ਹੋਰ ਵੀ ਉੱਚਾ ਹੋਇਆ।
ਕੈਪਸਨ। ਸੀਨੀਅਰ ਮੈਡੀਕਲ ਅਫਸਰ ਡਾ, ਮਦਨ ਮੋਹਨ, ਅਤੇ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਪਾਲ ਸਿੰਘ ਅਜ਼ਾਦੀ ਸਨਮਾਨ ਪ੍ਰਾਪਤ ਕਰਨ ਪਿਛੋਂ ਫ਼ਾਇਲ ਫੋਟੋ।