ਲੋਕ ਸਮਰਪਿਤ ਸਿਹਤ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
ਬੀਰ ਅਮਰ, ਮਾਹਲ। ਅੰਮ੍ਰਿਤਸਰ।
ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਹਾੜੇ ਦੇ ਮੌਕੇ ਚੋਣ ਕੀਤੇ ਗਏ ਵੱਖ-ਵੱਖ ਖੇਤਰਾਂ ਦੇ ਅਧਿਕਾਰੀਆਂ ਦੇ ਵਿੱਚੋਂ ਸਿਹਤ ਮਹਿਕਮੇ ਨੂੰ ਬੇਹੱਦ ਤਰਜੀਹ ਦਿੱਤੀ ਗਈ। ਜਿਸ ਵਿੱਚ ਜ਼ਿਲ੍ਹਾ ਸਿਵਲ ਸਰਜਨ ਦਫ਼ਤਰ ਦੇ ਕਈ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਆਜ਼ਾਦੀ ਦਿਹਾੜੇ ਦੇ ਮੌਕੇ ਜ਼ਿਲਾ ਅਧਿਕਾਰੀਆਂ ਵਲੋਂ ਸਨਮਾਨਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿਵਲ ਸਰਜਨ ਦਫ਼ਤਰ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਸਿਵਲ ਸਰਜਨ ਡਾਕਟਰ ਡਾਕਟਰ ਵਿਜੈ ਕੁਮਾਰ ਦੀ ਰਹਿਨੁਮਾਈ ਹੇਠ ਤਿਰੰਗੇ ਨੂੰ ਸਲਾਮੀ ਦਿੱਤੀ ਗਈ।
ਇਸ ਦੌਰਾਨ ਜ਼ਿਲ੍ਹਾ ਨਿਭਾਉਣ ਲਈ ਚੀਫ ਫਾਰਮੇਸੀ ਅਫਸਰ ਸ੍ਰੀ ਸੰਜੀਵ ਅਨੰਦ, ਰਾਜ ਪ੍ਰੋਹਿਤ ਡਾਕਟਰ ਗੁਰਮੀਤ ਸਿੰਘ ਲੇਖਕਾਰ, ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਓਥੇ ਹੀ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਮਰ ਦੀਪ ਸਿੰਘ ਦੀਆਂ ਵਿਸ਼ੇਸ਼ ਸੇਵਾਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਸਿਵਲ ਸਰਜਨ ਵੱਲੋਂ ਵਿਸ਼ੇਸ਼ ਥਾਪੜਾ ਦੇ ਕੇ ਸਨਮਾਨਿਤ ਕੀਤਾ ਗਿਆ। ਕੈਪਸਨ। ਆਜ਼ਾਦੀ ਦਿਹਾੜੇ ਮੌਕੇ ਜ਼ਿਲਾ ਸਿਵਲ ਸਰਜਨ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਪ੍ਰਾਪਤ ਕਰਦੇ ਹੋਏ ਚੀਫ਼ ਫਾਰਮੈਸੀ ਅਫਸਰ ਸੰਜੀਵ ਆਨੰਦ, ਰਾਜ ਪ੍ਰੋਹਿਤ ਗੁਰਮੀਤ ਸਿੰਘ, ਅਤੇ ਵਿਸ਼ੇਸ਼ ਤੌਰ ਤੇ ਹਾਜ਼ਰ ਮਾਸ ਮੀਡੀਆ ਅਫ਼ਸਰ ਅਮਰਦੀਪ ਸਿੰਘ ਅਤੇ ਅਤੇ ਹੋਰ ਅਧਿਕਾਰੀ।