ਬੀਰ ਅਮਰ ਮਾਹਲ, ਅਮ੍ਰਿਤਸਰ।
ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਇਸ ਸਾਲ ਵਿਚ ਡੇਂਗੂ ਅਤੇ ਚਿਕਨ ਗੁਨੀਆ ਨਾਲ ਨਜਿਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ । ਇਸ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਦੇ ਆਦੇਸਾਂ ਹੇਠ ਵੱਖ ਵੱਖ ਸਕੂਲਾਂ ਪ੍ਰਾਈਵੇਟ ਅਦਾਰਿਆਂ ਅਤੇ ਸਰਕਾਰੀ ਅਦਾਰਿਆਂ ਵਿੱਚ ਵੱਖ ਵੱਖ ਟੀਮਾਂ ਭੇਜ ਕੇ ਸਮੇਂ ਸਮੇਂ ਤੇ ਜਾਣਕਾਰੀ ਦਿਤੀ ਜਾ ਰਹੀ ਹੈ । ਜਿਥੇ ਕਿਤੇ ਵੀ ਡੇਂਗੂ ਦਾ ਲਾਰਵਾ ਮਿਲਦਾ ਹੈ ਓਥੇ ਕਾਲੇ ਤੇਲ ਦਾ ਛਿੜਕਾਅ ਅਤੇ ਸਪਰੇ ਕਰਵਾਈ ਜਾਂਦੀ ਹੈ . ਇਸ ਸਬੰਧੀ ਜਾਣਕਾਰੀ ਦੇੰਦਿਆ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਜੋਤ ਕੌਰ ਵਲੋਂ ਦੱਸਿਆ ਗਿਆ ਹੈ ਕਿ ਹਰ ਸ਼ੁੱਕਰਵਾਰ ਡੇੰਗੂ ਤੇ ਵਾਰ ਮੁਹਿੰਮ ਤਹਿਤ ਸਟੇਟ ਪ੍ਰੋਗਰਾਮ ਅਫ਼ਸਰ ਦੇ ਦਿਸ਼ਾ ਨਿਰਦੇਸ਼ਾ ਤੇ ਵੱਖ ਵੱਖ ਸਥਾਨਾਂ ਤੇ ਜਾ ਕੇ ਲਾਰਵੇ ਦੀ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਾਲ ਡੇਂਗੂ ਅਤੇ ਚਿਕਨਗੁਨੀਆ ਨਾਲ ਸਬੰਧਤ ਜਾਣਕਾਰੀ ਭਰਭੂਰ ਆਈ ਈ ਸੀ ਮੈਟੀਰੀਅਲ ਦੀ ਵੰਡ ਕੀਤੀ ਗਈ ਹੈ,ਤਾਂ ਜੋ ਕਿ ਲੋਕ ਜਾਗਰੂਕ ਹੋਣ ਜਿਥੇ ਬੁਖਾਰ ਦਾ ਕੋਈ ਵੀ ਕੇਸ ਆਉਦਾ ਹੈ ਓੁਥੇ ਨੇੜਲੇ ਤੇ ਆਲੇ ਦੁਆਲੇ ਘਰਾਂ ਦਾ ਫੀਵਰ ਸਰਵੇ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਓਹਨਾਂ ਹੋਰ ਦੱਸਿਆ ਕਿ ਇਸ ਸੀਜਨ ਦੇ ਸੁਰੂ ਹੋਣ ਤੋ ਪਹਿਲਾਂ ਹੀ ਪ੍ਰਾਈਵੇਟ ਹਸਪਤਾਲ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ਸਕੀ ਕੇਸ ਦੇ ਸੈਂਪਲ ਲੈ ਕੇ ਸਿਵਲ ਹਸਪਤਾਲ ਜਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਹੀ ਭੇਜਣ ਤਾਂ ਕਿ ਆਮ ਲੋਕ ਨਾਜਾਇਜ ਖਰਚ ਤੋਂ ਬਚ ਸਕਣ। ਇਸ ਦੇ ਨਾਲ ਡੇਂਗੂ ਟੈਸਟਿੰਗ ਕਿੱਟ ਵੀ ਭਰਭੂਰ ਮਾਤਰਾ ਵਿੱਚ ਹਨ ਇਹਨਾਂ ਦੀ ਕੋਈ ਵੀ ਕਮੀ ਨਹੀਂ ਹੈ ਅਤੇ ਹੁਣ ਤੱਕ ਸਥਿਤੀ ਕਾਬੂ ਵਿੱਚ ਹੈ , ਹੁਣ ਤੱਕ ਜਿਲ੍ਹੇ ਵਿੱਚ ਡੇ਼ਗੂ ਦੇ 97 ਤੇ ਚਿਕਨਗੁਨੀਆ ਦੇ 57 ਕੇਸ ਹਨ ਜਿਨ੍ਹਾਂ ਕੇਸਾਂ ਦੇ ਆਲੇ ਦੁਆਲੇ ਐਟੀਂਲਾਰਵਾ ਤੇ ਫੌਗਿੰਗ ਸਪਰੇ ਕੀਤੀ ਜਾ ਰਹੀ ਹੈ। ਜਿਨ੍ਹਾਂ ਘਰਾਂ ਵਿੱਚੌਂ ਲਾਰਵਾ ਮਿਲਿਆ ਓਹਨਾਂ ਘਰਾਂ ਦੇ ਹੁਣ ਤੱਕ 736 ਚਲਾਨ ਕੱਟੇ ਗਏ ਹਨ। ਇਹ ਵੀ ਕਿਹਾ ਕਿ ਲੋਕ ਬਿਨਾਂ ਕਾਰਨ ਅਫਵਾਹਾਂ ਅਤੇ ਗੁਮਰਾਹ ਪੂਰਨ ਗੱਲਾਂ ਦੇ ਵਿੱਚ ਵਿਸ਼ਵਾਸ ਨਾ ਕਰਨ ਕਿਉਂਕਿ ਵਿਭਾਗ ਅਤੇ ਪੂਰਾ ਸਿਹਤ ਅਮਲਾ ਇਸ ਪ੍ਰਤੀ ਮੁਸਤੈਦ ਹੈ । ਜਾਣਕਾਰੀ ਦਿੰਦੇ ਹੋਏ ਡਾਕਟਰ ਹਰਜੋਤ ਕੌਰ।