‘ਹਰ ਕਾਮ ਦੇਸ਼ ਕੇ ਨਾਮ’
‘ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ’
ਬੀਰ ਅਮਰ, ਮਾਹਲ, ਅੰਮ੍ਰਿਤਸਰ ।
ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਲੋਕਾਂ ਦੀ ਅਗਵਾਈ ਵਾਲੀ ਪਹਿਲਕਦਮੀ ਵਜੋਂ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ‘ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ’ ਸ਼ੁਰੂ ਕੀਤੀ ਹੈ। ਜਿਸ ਦੌਰਾਨ 9 ਤੋਂ 15 ਅਗਸਤ ਤੱਕ ਏਅਰ ਫੋਰਸ ਸਟੇਸ਼ਨ, ਅੰਮ੍ਰਿਤਸਰ ਕੈਂਟ ਵਿਖੇ ਥੀਮ ਦੇ ਅਨੁਸਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਵਲੋਂ ’ਵਸੁਦਾ ਵੰਧਨ’ ਮੁਹਿੰਮ ਤਹਿਤ ਦੇਸੀ ਪ੍ਰਜਾਤੀਆਂ ਦੇ 75 ਬੂਟੇ ਲਗਾ ਕੇ ਇੱਕ ’ਅੰਮ੍ਰਿਤ ਵਾਟਿਕਾ’ ਵਿਕਸਤ ਕੀਤੀ ਗਈ।’ 15 ਅਗਸਤ ਨੂੰ ਯਾਦਗਾਰ ਦੇ ਪਾਰਕ (ਜਾਗੀਰ) ਵਿਖੇ ਵੀ ਸਹੁੰ ਚੁੱਕੀ ਗਈ। ਪ੍ਰੋਗਰਾਮ ਵਿੱਚ ਇਲਾਕਾ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਦੇ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਨਹਿਰੂ ਯੁਵਾ ਕੇਂਦਰ ਸੰਗਠਨ (ਸ਼੍ਰੀਮਤੀ ਪਰਮਜੀਤ ਕੌਰ, ਏ.ਡੀ.ਸੀ., ਵਿਕਾਸ) ਦੇ ਜ਼ਿਲ੍ਹਾ ਯੁਵਾ ਅਫ਼ਸਰ ਦੇ ਪ੍ਰਭਾਵਸ਼ਾਲੀ ਤਾਲਮੇਲ ਨਾਲ ਇਹ ਮੁਹਿੰਮ ਸਫ਼ਲਤਾਪੂਰਵਕ ਚਲਾਈ ਗਈ। ਸਟੇਸ਼ਨ ਦੇ ਸਮੂਹ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ/ਪੰਚਾਇਤ ਦੀ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਨੇ ਸਮਾਗਮ ਨੂੰ ਸ਼ਾਨਦਾਰ ਬਣਾਇਆ।
ਕੈਪਸ਼ਨ : ਏਅਰ ਫੋਰਸ ਦੇ ਅਧਿਕਾਰੀ ‘ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ’ ਤਹਿਤ ਪੌਦੇ ਲਗਾਉਂਦੇ ਹੋਏ
==–