700 ਤੋ ਵੱਧ ਗੱਡੀਆਂ ਦੇ ਕਾਫਲੇ ਨਾਲ ਗੁਰਦਾਸਪੁਰ ਕਾਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਵਾਗਤ ਲਈ ਪਹੁੰਚੇ ਹਲਕੇ ਦੇ ਲੋਕਾਂ ਵੱਲੋ ਦਿੱਤੇ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ — ਐਡਵੋਕੇਟ ਅਮਨਦੀਪ ਜੈਂਤੀਪੁਰ
ਬਟਾਲਾ 1 ਮਈ ( ਚਰਨਦੀਪ ਬੇਦੀ)
ਕਾਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਅੱਜ ਗੁਰਦਾਸਪੁਰ ਪਹੁੰਚਣ ਤੇ ਵਿਧਾਨ ਸਭਾ ਹਲਕਾ ਬਟਾਲਾ ਤੋ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਬਹੁਤ ਵੱਡੇ ਕਾਫਲੇ ਨਾਲ ਗੁਰਦਾਸਪੁਰ ਪਹੁੰਚ ਕੇ ਸਰਦਾਰ ਰੰਧਾਵਾ ਦਾ ਜੋਰਦਾਰ ਸਵਾਗਤ ਕੀਤਾ ਇਸ ਮੌਕੇ 700 ਦੇ ਕਰੀਬ ਗੱਡੀਆਂ ਦਾ ਵੱਡਾ ਕਾਫਲਾ ਉਹਨਾਂ ਦੇ ਨਾਲ ਸੀ ਇਸ ਮੌਕੇ ਹਜਾਰਾਂ ਦੀ ਤਦਾਦ ਵਿਚ ਸੀਨੀਅਰ ਕਾਂਗਰਸੀ ਆਗੂਆਂ ਵਰਕਰਾਂ ਅਤੇ ਯੂਥ ਵਰਕਰਾਂ ਵੱਲੋਂ ਹਾਜਰੀ ਭਰੀ ਗਈ।
ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਕਲ ਸਾ਼ਮਲ ਨੂੰ ਉਹਨਾਂ ਵੱਲੋਂ ਗੁਰਦਾਸਪੁਰ ਜਾਣ ਲਈ ਕਾਲ ਦਿੱਤੀ ਸੀ ਸਵੇਰੇ ਵੱਡੀ ਤਦਾਦ ਵਿਚ ਗੱਡੀਆਂ ਦੇ ਕਾਫਲਿਆਂ ਨਾਲ ਹਲਕੇ ਦੀ ਜਨਤਾ ਨੇ ਆਪਣਾ ਸਮਰਥਨ ਅਤੇ ਪਿਆਰ ਦਿੱਤਾ ਵੇਖ ਕੇ ਮਨ ਖੁਸ਼ ਹੋ ਗਿਆ ਇਹ ਵੇਖ ਕੇ ਉਹ ਭਾਵੁਕ ਹੋ ਗਏ ਕਿ ਹਲਕੇ ਦੀ ਜਨਤਾ ਉਹਨਾਂ ਨੂੰ ਇਨਾ ਪਿਆਰ ਕਰਦੀ ਹੈ ਉਹਨਾਂ ਕਿਹਾ ਕਿ ਉਹ ਹਲਕੇ ਦੀ ਜਨਤਾ ਦੇ ਲੋਕਾਂ ਵੱਲੋ ਦਿੱਤੇ ਪਿਆਰ ਦੇ ਹਮੇਸ਼ਾ ਰਿਣੀ ਰਹਾਂਗਾ ਇਸ ਮੌਕੇ ਵੱਖ ਵੱਖ ਕਾਗਰਸੀ ਆਗੂਆਂ ਨੇ ਕਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਡੇ ਕੱਦ ਦੇ ਲੀਡਰ ਹਨ ਅਤੇ ਕਾਗਰਸ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਤੇ ਆਪਣੇ ਵਰਕਰਾਂ ਨਾਲ ਚਟਾਨ ਵਾਂਗ ਖੜਦੇ ਹਨ ਅਤੇ ਹਲਕੇ ਦੀਆਂ ਮੁਸ਼ਕਿਲਾ ਨੂੰ ਭਲੀ ਭਾਂਤ ਜਾਣਦੇ ਹਨ ਅਤੇ ਬੇਬਾਕ ਲੀਡਰ ਹਨ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਇਸ ਮੌਕੇ ਹਰਿੰਦਰ ਸਿੰਘ ਐਮ ਸੀ,ਜਸਵੰਤ ਸਿੰਘ ਜੱਸ,ਬੱਬੀ ਸੇਖੜੀ,ਮਨਮੋਹਨ ਸਿੰਘ ਨਾਗੀ,ਜਗੀਰ ਖੋਖਰ ਐਮ ਸੀ, ਰਮੇਸ਼ ਬੂਰਾ, ਸੰਨੀ ਬੱਬਰ, ਭੁਪਿੰਦਰ ਸਿੰਘ ਨਾਮਧਾਰੀ, ਰਮਨ ਨਈਅਰ, ਨਰੇਸ਼ ਕਪੂਰ, ਪਰਵੀਨ ਸਾਨਨ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ।