200 ਤੋਂ ਵੱਧ ਮਰੀਜ਼ਾਂ ਨੂੰ ਵੰਡੀਆਂ ਮੁਫ਼ਤ ਦਵਾਇਆਂ
ਰੱਖੜ ਪੁੰਨਿਆ ਦੇ ਵਿਸ਼ਵ ਪ੍ਰਸਿੱਧ ਤਿਉਹਾਰ ਦੇ ਮੌਕੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਦਿਨੇਸ਼ ਕੁਮਾਰ ਡੀਐਮ ਨਿਰਾਲੋਜੀ ਗੋਲਡ ਮੈਡਲ ਪ੍ਰੋਫੈਸਰ ਗੁਰੁ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਵੱਲੋਂ ਦਿਮਾਗੀ ਅਤੇ ਹੋਰ ਸ਼ਰੀਰਕ ਰੋਗਾਂ ਨੂੰ ਸਮਰਪਿਤ 50ਵੇਂ ਵਿਸ਼ੇਸ਼ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਦਿਮਾਗ ਦੇ ਟਿਊਮਰ ਉਤੇ ਵਿਸ਼ੇਸ਼ ਸੈਮੀਨਾਰ ਸਥਾਨਕ ਕਸ਼ਮੀਰ ਐਵੀਨਿਊ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ। ਜਿਸ ਦੌਰਾਨ ਦਿਮਾਗ ਦੀ ਰਸੌਲੀ, ਟਿਊਮਰ ਵਰਗੀ ਨਾ ਮੁਰਾਦ ਘਾਤਕ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਦਿਨੇਸ਼ ਕੁਮਾਰ ਡੀ.ਐਮ ਨਿਰਾਲੋਜੀ ਪ੍ਰਫੈਸਰ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਮਾਗ ਵਿੱਚ ਸੈਲਾਂ ਦੇ ਅਸਧਾਰਨ ਵਾਧੇ ਕਾਰਨ ਬਣੀ ਗੰਢ ਨੂੰ ਦਿਮਾਗ ਦੀ ਰਸੌਲੀ ਕਿਹਾ ਜਾਂਦਾ ਹੈ। ਇਸ ਵਿਚ ਦਿਮਾਗ ਦੇ ਇਕ ਖ਼ਾਸ ਹਿੱਸੇ ਵਿਚ ਨਾੜੀਆਂ ਦਾ ਇਕ ਸਮੂਹ ਬਣ ਜਾਂਦਾ ਹੈ। ਉਹਨਾਂ ਕਿਹਾ ਕੀ ਇਹ ਕਈ ਵਾਰੀ ਕੈਂਸਰ ਵਾਲੀ ਗੰਢ ਵਿੱਚ ਵੀ ਬਣ ਜਾਂਦਾ ਹੈ। ਇਸ ਲਈ ਦਿਮਾਗ ਦੀ ਰਸੌਲੀ ਨੂੰ ਕਦੇ ਵੀ ਹਲਕੇ ਰੂਪ ਵਿੱਚ ਨਹੀਂ ਲੈਣਾ ਚਾਹੀਦਾ। ਉਨਾ ਕਿਹਾ ਕਿ ਜਦੋਂ ਕਿਸੇ ਦੇ ਦਿਮਾਗ ਵਿੱਚ ਟਿਊਟਰ ਬਣਨਾ ਸ਼ੁਰੂ ਹੁੰਦਾ ਹੈ ਤਾਂ ਸਰੀਰ ਕੁਝ ਇਸ਼ਾਰੇ ਦਿੰਦਾ ਹੈ,ਜੇ ਅਸੀਂ ਇਨ੍ਹਾਂ ਇਸ਼ਾਰਿਆਂ ਨੂੰ ਪਛਾਣਦੇ ਹਾਂ ਤਾਂ ਅਸੀਂ ਬਹੁਤ ਸਾਰੇ ਖ਼ਤਰਿਆਂ ਤੋਂ ਬਚ ਸਕਦੇ ਹਾਂ।ਲਗਾਤਾਰ ਸਿਰ ਦਰਦ, ਸਵੇਰੇ ਸਿਰਦਰਦ ਕਾਰਨ ਜਾਗਣਾ, ਜੀਅ ਕੱਚਾ- ਕੱਚਾ ਹੋਣਾ ਉਲਟੀਆਂ ਆਉਣਾ, ਦੇਖਣ, ਸੁਣਨ ਅਤੇ ਬੋਲਣ ਵਿਚ ਅਚਾਨਕ ਮੁਸ਼ਕਲ ਆਉਣੀ, ਤੁਰਨ, ਫਿਰਨ ਵਿੱਚ ਅਸਹਜ ਮਹਿਸੂਸ ਕਰਨਾ ਆਦਿ ਇਹਨਾਂ ਕਾਰਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਅੱਜ ਦੀ ਤਣਾਅ ਭਰੀ ਜੀਵਨ ਸ਼ੈਲੀ, ਜੰਕ ਫੂਡ, ਅਲਕੋਹਲ, ਤੰਬਾਕੂਨੋਸ਼ੀ ਅਤੇ ਨਸ਼ਿਆਂ ਦਾ ਜ਼ਿਆਦਾ ਸੇਵਨ ਵੀ ਦਿਮਾਗ ਦੇ ਰਸੌਲੀ ਦੇ ਜੋਖਮ ਨੂੰ ਕਾਫ਼ੀ ਹੱਦ ਤਕ ਵਧਾ ਦਿੰਦਾ ਹੈ, ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚੋ ਅਤੇ ਤੰਦਰੁਸਤ ਰਹੋ। ਉਹਨਾਂ ਨੇ ਸਪੱਸ਼ਟ ਰੂਪ ਵਿੱਚ ਇਹ ਵੀ ਦੱਸਿਆ ਕੀ ਮੌਸਮ ਅਨੁਸਾਰ ਹੀ ਹਰੀਆਂ ਸਬਜੀਆਂ ਅਤੇ ਫਲ ਦੀ ਵਰਤੋਂ ਕਰਨ ਲਈ ਜਰੂਰੀ ਹੁੰਦੀ ਹੈ, ਜਦ ਕਿ ਬਿਨਾਂ ਮੌਸਮ ਅਨੁਸਾਰ ਕੀਤੀ ਗਈ ਇਨ੍ਹਾਂ ਦੀ ਗੈਰ ਵਰਤੋ, ਦੁਰਵਰਤੋਂ ਦਾ ਰੂਪ ਵੀ ਬਣ ਸਕਦੀ ਹੈ।ਅਜਿਹੀ ਸਥਿਤੀ ਦਾ ਪਤਾ ਚਲਦਾ ਹੈ ਕਿਸੇ ਦਿਮਾਗੀ ਰੋਗ ਮਾਹਰ ਦੀ ਰਾਏ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜੋ ਸਮੇਂ ਸਿਰ ਜਾਂਚ ਕਰਕੇ ਕਾਰਗਰ ਇਲਾਜ ਬਿਮਾਰੀ ਦਾ ਹੱਲ ਕਰ ਲਿਆ ਜਾਵੇ ਕਈ ਹਲਾਤਾਂ ਵਿਚ ਸਰਜਰੀ ਦੀ ਲੋੜ ਵੀ ਪੈਂਦੀ ਹੈ। ਇਸ ਮੌਕੇ ਮੁਫ਼ਤ ਦਵਾਈਆਂ ਅਤੇ ਦਿਮਾਗੀ ਟੈਸਟ ਵੀ ਕੀਤੇ ਗਏ।
ਫੋਟੋ ਅਤੇ ਵੇਰਵਾ : ਦਿਮਾਗ ਦੇ ਟਿਊਮਰ ਦਿਮਾਗੀ ਰੋਗਾਂ ਤੇ ਮਰੀਜ਼ਾਂ ਦੀ ਜਾਂਚ ਕਰਦੇ ਹੋਏ, ਡਾਕਟਰ ਦਿਨੇਸ਼ ਕੁਮਾਰ ,ਡੀਐਮ ਨਿਰਾਲੋਜੀ