ਬਟਾਲਾ 7 ਅਗਸਤ ( ਚਰਨਦੀਪ ਬੇਦੀ )
ਜਿਲਾ ਪ੍ਰਧਾਨ ਕਾਂਗਰਸ ਸੇਵਾਦਲ ਰਮਨ ਨਈਅਰ ਨੇ ਆਪਣੇ ਟੀਮ ਨਾਲ ਨਵ ਨਿਯੁਕਤ ਐਸ,ਐਸ,ਪੀ, ਸੁਹੇਲ ਕਾਸਿਮ ਮੀਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਗੁਲਦਸਤਾ ਦੇ ਕੇ ਐਸ,ਐਸ,ਪੀ ਬਟਾਲਾ ਲੱਗਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਮੌਕੇ ਤੇ ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਰਮਨ ਨਈਅਰ ਨੇ ਨਵ ਨਿਯੁਕਤ ਐਸ,ਐਸ,ਪੀ ਬਟਾਲਾ ਨੂੰ ਯਕੀਨ ਦਵਾਇਆ ਕਿ ਕਾਂਗਰਸ ਸੇਵਾ ਦਲ ਦੀ ਟੀਮ ਪਹਿਲਾ ਵੀ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੀ ਰਹੀ ਆ ਤੇ ਅਤੇ ਅੱਗੇ ਵੀ ਉਹਨਾਂ ਦੇ ਸਹਿਯੋਗ ਨਾਲ ਕਰਦੀ ਰਹੇਗੀ।
ਨਵ ਨਿਯੁਕਤ ਐਸ,ਐਸ,ਪੀ ਬਟਾਲਾ ਨੇ ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਰਮਨ ਨਈਅਰ ਅਤੇ ਉਹਨਾਂ ਦੀ ਟੀਮ ਦਾ ਕਾਮਨਾਵਾਂ ਦੇਣ ਤੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕੀ ਬਟਾਲਾ ਵਿੱਚ ਆਮ ਲੋਕਾਂ ਦੀ ਪਹੁੰਚ ਉਹਨਾਂ ਤੱਕ ਆਸਾਨੀ ਨਾਲ ਹੋ ਸਕੇ ਅਤੇ ਜੋ ਲੋਕ ਮੇਰੇ ਤੱਕ ਪਹੁੰਚ ਕਰਨ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਨਸ਼ੇ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਗੈਂਗਸਟਰ ਨੂੰ ਕਾਬੂ ਕੀਤਾ ਜਾਵੇਗਾ ਅਤੇ ਬਟਾਲਾ ਵਿੱਚ ਲੋ ਐਂਡ ਆਰਡਰ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਉਹਨਾਂ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਨੂੰ ਜੋ ਜਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਬਤੌਰ ਐਸ,ਐਸ,ਪੀ ਬਟਾਲਾ ਪੁਲਿਸ ਜਿਲਾ ਬਟਾਲਾ ਵਿੱਚ ਲੋਕਾਂ ਨੂੰ ਇਨਸਾਫ ਮਿਲੇਗਾ ਇਸ ਮੌਕੇ ਜ਼ਿਲਾ ਚੇਅਰਮੈਨ ਨਰੇਸ਼ ਕਪੂਰ ,ਨਰਿੰਦਰ ਮਹਿਤਾ ਸੈਕਟਰੀ, ਰਜਨੀਸ਼ ਸ਼ਰਮਾ ਪ੍ਰਧਾਨ ਕਾਂਗਰਸ ਸੇਵਾ ਦਲ ਬਟਾਲਾ, ਰੱਜਤ ਕਪੂਰ ਜਨਰਲ ਸੈਕਟਰੀ, ਸਰਬਜੀਤ ਸਿੰਘ, ਗੁਰਿੰਦਰ ਸਿੰਘ, ਸਤਨਾਮ ਸਿੰਘ, ਤਰਸੇਮ ਸਰੀਨ, ਜਗਜੀਤ ਸਿੰਘ ਮੁੱਕਲ ਗੁਪਤਾ ,ਮੁਕੇਸ਼ ਮੱਲੀ, ਰਵੀ ਨਈਅਰ ਆਦਿ ਮੌਜੂਦ ਸਨ