ਬਿਊਰੋ ਚੀਫ਼ ਪੰਜਾਬ।
ਸ੍ ਜਸਵੰਤ ਸਿੰਘ ਸੰਧੂ ਪੀਟੀਐਸ ਪੰਜਾਬ ਰੋਡਵੇਜ਼ , ਪੰਜਾਬ ਸਰਕਾਰ ਵਿੱਚ ਤਿੰਨ ਸਰਕਾਰੀ ਮਹਿਕਮਿਆਂ ਵਿੱਚ ਅਹਿਮ ਅਹੁਦਿਆਂ ਤੇ ਬਿਹਤਰੀਨ ਸੇਵਾਵਾਂ ਨਿਭਾਉਣ ਅਤੇ ਉਸ ਤੋਂ ਬਾਅਦ ਪੰਜਾਬ ਰੋਡਵੇਜ ਵਿੱਚੋਂ ਬਤੌਰ ਪੀਟੀਐਸ ਅਫਸਰ ਦੀ ਰਿਟਾਇਰਮੈਂਟ ਪਾਉਣ ਵਾਲੇ ਜਸਵੰਤ ਸਿੰਘ ਪੀਟੀਐਸ ਨਹੀਂ ਰਹੇ।
ਸਥਾਨਕ ਰਣਜੀਤ ਐਵਨਿਊ ਸਥਿਤ ਉਹਨਾਂ ਦੀ ਰਿਹਾਇਸ਼ ਵਿੱਚ ਬੀਤੇ ਦਿਨ ਉਹਨਾਂ ਨੂੰ ਕੁਝ ਸਰੀਰਕ ਤਕਲੀਫ ਮਹਿਸੂਸ ਹੋਈ ਇਸ ਉਪਰੰਤ ਪਰਿਵਾਰ ਵੱਲੋਂ ਉਹਨਾਂ ਨੂੰ ਸਥਾਨਕ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਬੀਤੀ ਰਾਤ ਉਹਨਾਂ ਨੂੰ ਹਾਰਟ ਅਟੈਕ ਆਇਆ ਅਤੇ ਉਹ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ । ਬੇਹਦ ਨੇਕ, ਧਾਰਮਿਕ ਅਤੇ ਹਰ ਸਮੇਂ ਲੋਕ ਸੇਵਾ ਲਈ ਤਤਪਰ ਰਹਿਣ ਵਾਲੇ ਸਰਦਾਰ ਜਸਵੰਤ ਸਿੰਘ ਨੇ ਲੋਕ ਸੇਵਾ ਦੇ ਕਾਰਜਾਂ ਵਿੱਚ ਵੱਧ ਚੜ ਕੇ ਹਮੇਸ਼ਾ ਭਾਗ ਲਿਆ ਅਤੇ ਹਰ ਲੋੜਵੰਦ ਦੀ ਮਦਦ ਕਰਨਾ ਉਹਨਾਂ ਦਾ ਪਹਿਲਾ ਕੰਮ ਹੁੰਦਾ ਸੀ, ਅਤੇ ਸਮੂਹ ਖਾਨਦਾਨ ਵਿੱਚ ਉਹ ਇੱਕ ਜਿੰਦਾ ਦਿਲ ਅਤੇ ਅਗਾਂਹ ਵਧੂ ਵਿਅਕਤੀ ਵੱਜੋਂ ਜਾਣੇ ਜਾਂਦੇ ਸਨ ਅਤੇ ਕਰਮਚਾਰੀ ਐਸੋਸੀਏਸ਼ਨ ਦੇ ਵੱਡੇ ਬੁਲਾਰੇ ਸਨ। ਜਿਨਾਂ ਨੂੰ ਅੱਜ ਗੁਰਦੁਆਰਾ ਸ਼ਹੀਦ ਗੰਜ ਦੇ ਸਾਹਮਣੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਰਸਮਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ ਰਿਟਾਇਰਡ ਸਿੱਖਿਆ ਅਧਿਕਾਰੀ,ਪਤਨੀ ,ਸਤਵੰਤ ਕੌਰ, ਲੜਕੀ ਬੀਰ ਅਮਰ ਕੌਰ ਮਾਹਲ ਦੋ ਲੜਕੇ ਹਰਜਿੰਦਰ ਸਿੰਘ ਸੰਧੂ, ਕਨੇਡਾ ਵਾਲੇ, ਗਗਨਦੀਪ ਸਿੰਘ ਸੰਧੂ ਤੋਂ ਇਲਾਵਾ ਆਪਣੇ ਪੋਤਰੇ ਪੋਤਰੀਆਂ, ਅਤੇ ਦੋਤਰੀਆਂ ਨੂੰ ਛੱਡ ਗਏ। ਇਸ ਮੌਕੇ ਇਲਾਕੇ ਅਤੇ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਨੇ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਉਹਨਾਂ ਦੇ ਦਾਮਾਦ ਅਤੇ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਗੁਰਜਿੰਦਰ ਸਿੰਘ ਮਾਹਲ, ਟਾਰਗੇਟ ਪੋਸਟ ਦੇ ਬਿਊਰੋ ਚੀਫ ਅੰਮ੍ਰਿਤਸਰ ਬੀਰ ਅਮਰ ਮਾਹਲ ,ਨਾਲ ਦੁੱਖ ਪ੍ਰਗਟ ਕਰਨ ਲਈ ਸ਼ਹਿਰ ਦੇ ਉੱਗੇ ਡਾਕਟਰ ਪ੍ਰਵੀਨ ਦੇਵਗਨ , ਡਾਕਟਰ ਸੋਸਾਇਟੀ ਵੱਲੋਂ ਹਾਜ਼ਰ ਸਨ। ਟਕਸਾਲੀ ਆਗੂ ਕਵਲਜੀਤ ਸਿੰਘ ਭਾਟੀਆ, ਸਰਦਾਰ ਹਰਜਿੰਦਰ ਸਿੰਘ ਬਾਬਾ ਬਕਾਲਾ ਸਾਹਿਬ,ਕੁਲਵੰਤ ਸਿੰਘ ਚੰਡੀਗੜ੍ਹ ਹਰਜਿੰਦਰ ਸਿੰਘ ਸੰਧੂ ਇੰਡਸਟਰੀ, ਰਾਮਤਲਾਈ ਵਾਲੇ, ਅਮਨਦੀਪ ਸਿੰਘ ਸੰਧੂ,ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਦੇ ਕਾਰੋਬਾਰੀ ਛੀਨਾ ਫਾਰਮ ਐਂਡ ਇੰਡਸਟਰੀ ਦੇ ਮਾਲਕ ਸ੍ਰ, ਕੁਕੂ,ਇਲਾਕਾ ਕੌਂਸਲਰ ਗੁਰਸ਼ਰਨ ਸਿੰਘ ਬਿੱਲਾ, ਉੱਗੇ ਲੇਖਕ ਤੇ ਬੁੱਧੀਜੀਵੀ ਸੁਰਿੰਦਰ ਸਿੰਘ ਮੰਡ,ਜਰਨਲਿਸਟ ਐਸੋਸੀਏਸ਼ਨ ਪੰਜਾਬ ਰਜਿਸਟਰਡ ਅੰਮ੍ਰਿਤਸਰ ਦੇ ਮੈਂਬਰਾਂ ਅਤੇ ਅਹੁਦੇਦਾਰਾਂ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਮਾਤਾ ਸ਼੍ਰੀਮਤੀ ਜਗੀਰ ਕੌਰ ਬੋਪਰਾਏ, ਸਾਬਕਾ ਐਮਐਲਏ ਸੁਨੀਲ ਦੱਤੀ, ਨਿਊਰੋ ਸਰਜਨ ਡਾਕਟਰ ਜੈਅੰਤ ਚਾਵਲਾ, ਆਰਮੀ ਐਸੋਸੀਏਸ਼ਨ ਰਿਟਾਇਰਡ ਸੰਸਥਾ ਦੇ ਸਮੂਹ ਰਣਜੀਤ ਐਵਨਿਊ ਅਹੁਦੇਦਾਰਾਂ, ਪੁਲਿਸ ਅਫਸਰ ਨਿਸ਼ਾਨ ਸਿੰਘ, ਇੰਦਰਪ੍ਰੀਤ ਸਿੰਘ , ਡਾਕਟਰ ਦਿਨੇਸ਼ ਕੁਮਾਰ ਡੀਐਮ ਨਰੋਲੋਜੀ, ਡਾਕਟਰ ਨਿਰਮਲ ਕਾਜਲ, ਜਰਨਲਿਸਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ, ਰਿਟਾਇਰਡ ਬੀਐਸਐਫ ਇੰਸਪੈਕਟਰ ਸ੍ਰੀ ਵਿਜੇ ਕੁਮਾਰ ਸ਼ਰਮਾ, ਡਾਇਰੈਕਟਰ ਮੈਂਟਲ ਹਸਪਤਾਲ ਡਾਕਟਰ ਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਿਲਾ ਟਾਊਨ ਪਲੈਨਰ ਗੁਰਸੇਵਕ ਸਿੰਘ, ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਬਿਟੀ ਅਰੋੜਾ ਸਮਾਜ ਸੇਵਕ ਦੇ ਹੋਰਨਾਂ ਤੋਂ ਇਲਾਵਾ ਰਾਜਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਤੋ ਇਲਾਵਾ ਆਏ ਹੋਏ ਰਿਸ਼ਤੇਦਾਰਾਂ ਤੇ ਸਨੇਹੀਆਂ ਤੋਂ ਇਲਾਵਾ ਪੰਜਾਬੀ ਜਾਗਰਣ ਵੱਲੋਂ ,ਜਿਲਾ ਇੰਚਾਰਜ ਅੰਮ੍ਰਿਤਪਾਲ ਸਿੰਘ, ਮੈਨੇਜਰ ਹਰਮਨ ਚੀਮਾ ਨੇ ਵੀ ਮਾਹਲ ਅਤੇ ਸੰਧੂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
ਕੈਪਸਨ — ਸਰਦਾਰ ਜਸਵੰਤ ਸਿੰਘ ਸੰਧੂ ਦੇ ਅੰਤਿਮ ਸੰਸਕਾਰ ਮੌਕੇ ਹਾਜ਼ਰੀ ਸੰਗਤਾਂ।